ਗੁਰਦਵਾਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ।
ਬੀਤੇ ਐਤਵਾਰ ਸੰਸਾਰ ਭਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਨਗਰ ਕੀਰਤਨ ਦੇ ਨਾਲ ਨਾਲ ਸਿੱਖ ਸਰਧਾਲੂਆਂ ਵੱਲੋਂ ਗੁਰਦਵਾਰਿਆਂ ਵਿੱਚ ਵੀ ਅਖੰਡ-ਪਾਠ ਸਾਹਿਬ ਜੀ ਦੇ ਭੋਗ ਪਵਾਏ ਗਏ। ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਵਿੱਚ ਵੀ ਬੜੀ ਸ਼ਰਧਾ ਭਾਵਨਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪੁਰਬ ਮਨਾਇਆ ਗਿਆ। ਭਾਵੇਂ ਇਸ ਵੇਲੇ ਬਹੁਤ ਸਾਰੇ ਸੇਵਾਦਾਰ ਪੰਜਾਬ ਗਏ ਹੋਏ ਹਨ। ਪਰ ਫਿਰ ਵੀ ਸਾਬਕਾ ਪ੍ਰਧਾਨਾਂ ਅਤੇ ਮੌਜੂਦਾ ਜਨਰਲ ਸਕੱਤਰ ਸੁਖਜਿੰਦਰ ਸਿੰਘ ਰਿੰਪੀ , ਸਕੱਤਰ ਜਸਵਿੰਦਰ ਸਿੰਘ ਮਾਅਣਾ , ਕੈਸ਼ੀਅਰ ਦਲੀਪ ਸਿੰਘ ਰਾਏਪੁਰ , ਜਸਵਿੰਦਰ ਸਿੰਘ ਅਤੇ ਅਕਾਲ ਸਿੰਘ ਤੇ ਸਾਬਕਾ ਪ੍ਰਧਾਨ ਗੁਰਮੀਤ ਸਿੰਘ ਮਹਿਮਤਪੁਰ , ਸਾਬਕਾ ਪ੍ਰਧਾਨ ਹਿੰਮਤ ਸਿੰਘ ਸਰਪੰਚ ਅਤੇ ਆਉਣ ਵਾਲੇ ਪ੍ਰਧਾਨ ਸੁਖਜਿੰਦਰ ਸਿੰਘ ਸੁਬਾਨਪੁਰ ਜੀ ਵੱਲੋਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਗਈਆਂ। ਇਸ ਵੇਲੇ ਗ੍ਰੰਥੀ ਕੁਲਵੰਤ ਸਿੰਘ ਜੀ ਵੱਲੋਂ ਵੀ ਸੇਵਾਵਾਂ ਨਿਭਾਈਆਂ ਜਾ ਰਹੀਆਂ ਸਨ। ਉਲੀਕੇ ਗਏ ਪ੍ਰਗਰਾਮਾਂ ਲਈ ਕਮੇਟੀ ਦੇ ਸਾਰੇ ਮੈਂਬਰ ਵਧਾਈ ਦੇ ਪਾਤਰ ਹਨ। ਮਹਾਪੰਜਾਬ ਦੇ ਸੰਪਾਦਕ ਤਜਿੰਦਰ ਸਿੰਘ ਵੱਲੋਂ ਵੀ ਕੌਮ ਨੂੰ ਇਸ ਮੌਕੇ ਤੇ ਵਧਾਈ ਦਿੱਤੀ ਜਾਂਦੀ ਹੈ। ਵੱਖ ਵੱਖ ਪ੍ਰੰਬਧਕਾਂ ਵੱਲੋਂ ਸਟੇਜ ਤੋਂ ਵਧਾਈ ਦਿੱਤੀ ਗਈ। ਸੰਗਤਾਂ ਨੇ ਇਲਾਹੀ ਬਾਣੀ ਦਾ ਕੀਰਤਨ ਸੁਣਿਆ। ਢਾਡੀ , ਰਾਗੀ , ਕਥਾਵਾਚਕਾਂ ਅਤੇ ਕੀਰਤਨ ਜਥਿਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜੀ ਰੱਖਿਆ। ਇਸ ਵੇਲੇ ਗੁਰੂ ਕੀ ਲੰਗਰ ਅਤੁੱਟ ਚੱਲ ਰਿਹਾ ਸੀ। ਇਸ ਮੌਕੇ ਤੇ ਖਿੱਚੀਆਂ ਤਸਵੀਰਾਂ ਨੂੰ ਯਾਦਗਾਰ ਬਣਾਉਣ ਲਈ ਅਦਾਰਾ ਮਹਾਪੰਜਾਬ ਵੱਲੋਂ ਅਖਬਾਰ ਵਿੱਚ ਛਾਪਿਆ ਜਾ ਰਿਹਾ ਹੈ।