ਇੰਡੋਨੇਸ਼ੀਆ 'ਚ ਹੜ੍ਹ ਮਗਰੋਂ ਖਿਸਕੀ ਜ਼ਮੀਨ, ਹੁਣ ਤੱਕ 26 ਮੌਤਾਂ ਦੀ ਪੁਸ਼ਟੀ (ਤਸਵੀਰਾਂ)

ਇੰਡੋਨੇਸ਼ੀਆ 'ਚ ਹੜ੍ਹ ਮਗਰੋਂ ਖਿਸਕੀ ਜ਼ਮੀਨ, ਹੁਣ ਤੱਕ 26 ਮੌਤਾਂ ਦੀ ਪੁਸ਼ਟੀ (ਤਸਵੀਰਾਂ)
ਪਡਾਂਗ (ਏਜੰਸੀ): ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ 'ਤੇ ਭਾਰੀ ਮੀਂਹ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਤੋਂ ਬਾਅਦ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ। ਇਸ ਤੋਂ ਬਾਅਦ ਬਚਾਅ ਕਰਮਚਾਰੀਆਂ ਨੇ ਹੋਰ ਲਾਸ਼ਾਂ ਬਰਾਮਦ ਕੀਤੀਆਂ, ਜਿਸ ਨਾਲ ਘੱਟੋ-ਘੱਟ 26 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 11 ਲਾਪਤਾ ਹਨ। ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।ਮਾਨਸੂਨ ਦੀ ਬਾਰਸ਼ ਅਤੇ ਨਦੀਆਂ ਵਿਚ ਵਧ ਚੁੱਕੇ ਪਾਣੀ ਨੇ ਵੀਰਵਾਰ ਤੋਂ ਪੱਛਮੀ ਸੁਮਾਤਰਾ ਪ੍ਰਾਂਤ ਦੇ ਨੌਂ ਜ਼ਿਲ੍ਹਿਆਂ ਅਤੇ ਸ਼ਹਿਰਾਂ ਨੂੰ ਡੁਬੋ ਦਿੱਤਾ।