ਭਾਰਤੀ ਹਵਾਈ ਫ਼ੌਜ ਦਾ ਤੇਜਸ ਜਹਾਜ਼ ਹੋਇਆ ਕ੍ਰੈਸ਼, ਹੋਸਟਲ ਦੀ ਬਿਲਡਿੰਗ ਨੇੜੇ ਡਿੱਗਿਆ (ਵੀਡੀਓ)

ਭਾਰਤੀ ਹਵਾਈ ਫ਼ੌਜ ਦਾ ਤੇਜਸ ਜਹਾਜ਼ ਹੋਇਆ ਕ੍ਰੈਸ਼, ਹੋਸਟਲ ਦੀ ਬਿਲਡਿੰਗ ਨੇੜੇ ਡਿੱਗਿਆ (ਵੀਡੀਓ)
ਜੈਸਲਮੇਰ (ਭਾਸ਼ਾ)- ਰਾਜਸਥਾਨ ਦੇ ਜੈਸਲਮੇਰ ਨੇੜੇ ਅੱਜ ਯਾਨੀ ਮੰਗਲਵਾਰ ਨੂੰ ਭਾਰਤੀ ਹਵਾਈ ਫ਼ੌਜ ਦਾ ਹਲਕਾ ਤੇਜਸ ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਕ ਅਧਿਕਾਰੀ ਨੇ ਇਸ ਹਾਦਸੇ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਾਇਲਟ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਜੈਸਲਮੇਰ ਦੀ ਜਵਾਹਰ ਕਾਲੋਨੀ ਕੋਲ ਤੇਜਸ ਕ੍ਰੈਸ਼ ਹੋਇਆ ਹੈ, ਜੋ ਮੇਘਵਾਲ ਹੋਸਟਲ ਦੀ ਬਿਲਡਿੰਗ ਨੇੜੇ ਡਿੱਗਿਆ।