ਪੰਜਾਬੀ ਇੰਡਸਟਰੀ ਕਈ ਕਲਾਕਾਰਾਂ ਦੇ ਆਪਸ ‘ਚ ਮਤਭੇਦ ਦੇਖਣ ਨੂੰ ਮਿਲਦੇ ਹਨ। ਰੈਪਰ ਹਨੀ ਸਿੰਘ ਅਤੇ ਬਾਦਸ਼ਾਹ ਦੀ ਲੜਾਈ ਜਗਜਾਹਿਰ ਹੈ। ਉਨ੍ਹਾਂ ਨੇ ਕਈ ਵਾਰ ਇੱਕ-ਦੂਜੇ ‘ਤੇ ਆਰੋਪ ਲਗਾਏ ਹਨ। ਇਸੇ ਤਰ੍ਹਾਂ ਗਾਇਕ ਕਰਨ ਔਜਲਾ ਤੇ ਅਰਜਨ ਢਿੱਲੋਂ ਦੇ ਮਤਭਦੇ ਉਸ ਸਮੇਂ ਸਾਹਮਣੇ ਆਏ ਜਦੋਂ ਕਰਨ ਨੇ ਅਰਜਨ ਨਾਲ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ।
ਅਰਜਨ ਢਿੱਲੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਵੱਡਾ ਨਾਮ ਹੈ। ਉਸ ਦੀ ਪੰਜਾਬੀਆਂ ‘ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਉਸ ਦੇ ਗੀਤਾਂ ਨੂੰ ਤੇ ਉਸ ਦੇ ਲਿਖਣ ਦੇ ਅੰਦਾਜ਼ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ।
ਹੁਣ ਕਰਨ ਔਜਲਾ ਦੀ ਇੰਸਟਾਗ੍ਰਾਮ ਦੀ ਇੱਕ ਸਟੋਰੀ ਨੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਗਾਇਕ ਨੇ ਅਰਜਨ ਢਿੱਲੋਂ ਨਾਲ ਤਸਵੀਰਾਂ ਸ਼ੇਅਰ ਕੀਤੀ ਹੈ।
ਸਟੋਰੀ ‘ਚ ਤੁਸੀਂ ਵੇਖ ਸਕਦੇ ਹੋ ਕਿ ਉਹ ਇਕ ਦੂਜੇ ਨਾਲ ਡਿਨਰ ਤੇ ਬੈਠੇ ਹਨ। ਇਸ ਨੂੰ ਵੇਖ ਕੇ ਫੈਨਜ਼ ਅੰਦਾਜ਼ਾ ਲਗਾ ਰਹੇ ਹਨ ਕਿ ਜਲਦ ਹੀ ਕਰਨ ਅਤੇ ਅਰਜਨ ਨਵੇਂ ਗੀਤ ਵਿੱਚ ਨਜ਼ਰ ਆਉਣ ਵਾਲੇ ਹਨ।
ਦੱਸ ਦੇਈਏ ਕਿ ਕਰਨ ਔਜਲਾ ਦਾ ਕੰਸਰਟ 21 ਦੰਸਬਰ ਨੂੰ ਇੰਡੀਆ ਵਿੱਚ ਖ਼ਤਮ ਹੋਇਆ ਸੀ। ਜਿਸ ਦਾ ਨਾਂ ਉਨ੍ਹਾਂ ਨੇ ‘ਇਟ ਵਾਜ਼ ਆਲ ਏ ਡ੍ਰੀਮ’ ਰੱਖਿਆ ਸੀ।