ਕੈਂਸਰ ਦੀ ਦਵਾਈ ਬਣਾਉਣ ਵਾਲੀ ਭਾਰਤੀ ਕੰਪਨੀ ਖ਼ਿਲਾਫ਼ ਅਮਰੀਕਾ 'ਚ ਦਰਜ ਹੋਇਆ ਮਾਮਲਾ

ਕੈਂਸਰ ਦੀ ਦਵਾਈ ਬਣਾਉਣ ਵਾਲੀ ਭਾਰਤੀ ਕੰਪਨੀ ਖ਼ਿਲਾਫ਼ ਅਮਰੀਕਾ 'ਚ ਦਰਜ ਹੋਇਆ ਮਾਮਲਾ
ਅਮਰੀਕਾ 'ਚ ਇਕ ਭਾਰਤੀ ਦਵਾਈ ਕੰਪਨੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਅਮਰੀਕਾ 'ਚ ਜੈਨਰਿਕ ਕੈਂਸਰ ਦੀ ਦਵਾਈ ਬਣਾਉਣ ਵਾਲੀ ਕੰਪਨੀ ਨੈਟਕੋ ਫਾਰਮਾ ਅਤੇ ਹੋਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਫਾਰਮਾ ਕੰਪਨੀ ਨੇ ਸ਼ੁੱਕਰਵਾਰ ਨੂੰ ਦਿੱਤੀ। ਜਿਸ ਵਿਚ ਕਿਹਾ ਗਿਆ ਸੀ ਕਿ ਕੈਂਸਰ ਦੇ ਇਲਾਜ ਵਿਚ ਵਰਤੀ ਜਾਂਦੀ ਜੈਨਰਿਕ ਦਵਾਈ ਦੇ ਸਬੰਧ ਵਿਚ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਨੈਟਕੋ ਫਾਰਮਾ ਨੇ ਇਸ ਸਬੰਧ ਵਿਚ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਮਾਮਲਾ ਪੂਰੀ ਤਰ੍ਹਾਂ ਬੇਬੁਨਿਆਦ ਹੈ। ਹੈਦਰਾਬਾਦ ਸਥਿਤ ਫਾਰਮਾਸਿਊਟੀਕਲ ਕੰਪਨੀ ਨੈਟਕੋ ਫਾਰਮਾ ਲਿਮਟਿਡ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੰਪਨੀ ਅਤੇ ਹੋਰਾਂ ਨੂੰ ਅਮਰੀਕਾ 'ਚ ਦਾਇਰ ਇਕ ਮਾਮਲੇ 'ਚ ਪ੍ਰਤੀਵਾਦੀ ਵਜੋਂ ਨਾਮਜ਼ਦ ਕੀਤਾ ਗਿਆ ਹੈ। ਨੈਟਕੋ ਫਾਰਮਾ ਨੇ ਇੱਕ ਰੈਗੂਲੇਟਰੀ ਫਾਈਲਿੰਗ ਵਿੱਚ ਕਿਹਾ ਕਿ ਕੰਪਨੀ ਨੂੰ ਸੇਲਜੀਨ ਕਾਰਪੋਰੇਸ਼ਨ, ਬ੍ਰਿਸਟਲ ਮਾਇਰਸ ਸਕੁਇਬ ਅਤੇ ਬ੍ਰੇਕੇਨਰਿਜ ਫਾਰਮਾਸਿਊਟੀਕਲ ਦੇ ਨਾਲ ਅਮਰੀਕਾ ਵਿੱਚ ਇੱਕ ਵਿਰੋਧੀ ਮੁਕੱਦਮੇ ਵਿੱਚ ਪ੍ਰਤੀਵਾਦੀ ਵਜੋਂ ਨਾਮਜ਼ਦ ਕੀਤਾ ਗਿਆ ਹੈ।