ਅਡਾਨੀ ਸਮੂਹ ਦੀਆਂ 10 ਕੰਪਨੀਆਂ ਦੇ ਸ਼ੇਅਰ ਫਿਸਲੇ, ਮਾਰਕੀਟ ਕੈਪ 'ਚ 90000 ਕਰੋੜ ਦੀ ਗਿਰਾਵਟ

ਅਡਾਨੀ ਸਮੂਹ ਦੀਆਂ 10 ਕੰਪਨੀਆਂ ਦੇ ਸ਼ੇਅਰ ਫਿਸਲੇ, ਮਾਰਕੀਟ ਕੈਪ 'ਚ 90000 ਕਰੋੜ ਦੀ ਗਿਰਾਵਟ
ਬਿਜ਼ਨੈੱਸ ਡੈਸਕ : ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇ ਦੌਰਾਨ ਅਰਬਪਤੀ ਗੌਤਮ ਅਡਾਨੀ ਦੀ ਅਗਵਾਈ ਵਾਲੇ ਅਡਾਨੀ ਸਮੂਹ ਦੀਆਂ ਲਗਭਗ ਸਾਰੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਬੁੱਧਵਾਰ ਨੂੰ ਗਰੁੱਪ ਦੇ ਸ਼ੇਅਰਾਂ 'ਚ 5-10 ਫ਼ੀਸਦੀ ਦੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਅਡਾਨੀ ਸਮੂਹ ਦੇ ਸਾਰੇ 10 ਸ਼ੇਅਰ ਭਾਰੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਅਡਾਨੀ ਗ੍ਰੀਨ ਐਨਰਜੀ ਕਰੀਬ 9 ਫ਼ੀਸਦੀ ਡਿੱਗ ਗਿਆ, ਜਿਸ ਦੇ ਨਾਲ ਹੀ ਅਡਾਨੀ ਟੋਟਲ ਗੈਸ 7 ਫ਼ੀਸਦੀ, ਅਡਾਨੀ ਇੰਟਰਪ੍ਰਾਈਜਿਜ਼ 6 ਫ਼ੀਸਦੀ, ਅਡਾਨੀ ਵਿਲਮਰ 4 ਫ਼ੀਸਦੀ, ਅਡਾਨੀ ਪੋਰਟ 5 ਫ਼ੀਸਦੀ, ਅਡਾਨੀ ਗ੍ਰੀਨ ਸਲਿਊਸ਼ਨ 4.5 ਫ਼ੀਸਦੀ ਅਤੇ ਅਡਾਨੀ ਪਾਵਰ 5 ਫ਼ੀਸਦੀ ਦੇ ਕਰੀਬ ਟੁੱਟ ਕੇ ਕਾਰੋਬਾਰ ਕਰ ਰਿਹਾ ਸੀ।