ਭਾਰਤ ਦੀ ਮੋਬਾਈਲ ਫੋਨ ਬਰਾਮਦ ਆਉਣ ਵਾਲੇ ਸਮੇਂ 'ਚ 5 ਗੁਣਾ ਤੋਂ ਵੱਧ ਕੇ ਹੋਵੇਗੀ 50-60 ਅਰਬ ਡਾਲਰ
ਵੈਸ਼ਵਣ ਨੇ ਇਕ ਵਿੱਤੀ ਟੈਕਨਾਲੋਜੀ ਪ੍ਰੋਗਰਾਮ ’ਚ ਸ਼ਾਮਲ ਹੁੰਦੇ ਹੋਏ ਕਿਹਾ ਕਿ ਦੇਸ਼ ’ਚ ਬਣੇ ਮੋਬਾਈਲ ਫੋਨ ਦੀ ਬਰਾਮਦ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਆਉਣ ਵਾਲੇ ਸਮੇਂ ’ਚ ਇਹ 50-60 ਅਰਬ ਡਾਲਰ ਤੱਕ ਪਹੁੰਚ ਜਾਣ ਦੀ ਆਸ ਹੈ। ਪਰ ਅੱਜ ਦੇ ਸਮੇਂ ’ਚ ਲਗਭਗ 99 ਫ਼ੀਸਦੀ ਫੋਨ ਯੰਤਰ ਭਾਰਤ ’ਚ ਹੀ ਬਣਦੇ ਹਨ। ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਵਣ ਨੇ ਵੀਰਵਾਰ ਨੂੰ ਸਰਕਾਰੀ ਥਿੰਕ ਟੈਂਕ ਨੀਤੀ ਆਯੋਗ ਦੇ ਮੰਚ ‘ਨੀਤੀ ਫਾਰਾ ਸਟੇਟਸ’ ਦੀ ਸ਼ੁਰੂਆਤ ਕੀਤੀ, ਜੋ ਨੀਤੀ ਤੇ ਸ਼ਾਸਨ ਲਈ ਇਕ ਡਿਜੀਟਲ ਜਨਤਕ ਮੁੱਢਲਾ ਢਾਂਚਾ ਹੈ।