ਸੰਤ ਪ੍ਰੇਮ ਸਿੰਘ ਮੁਰਾਲੇਵਾਲੇ ਜੀ ਦਾ 74ਵਾਂ ਬਰਸੀ ਜੋੜ ਮੇਲਾ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਸੰਤ ਪ੍ਰੇਮ ਸਿੰਘ ਮੁਰਾਲੇਵਾਲੇ ਜੀ ਦਾ 74ਵਾਂ ਬਰਸੀ ਜੋੜ ਮੇਲਾ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ
ਗੁਰਦਵਾਰਾ ਸਿੱਖ ਕਲਚਰ ਸੁਸਾਇਟੀ ਵਿਖੇ ਬੀਤੇ ਐਤਵਾਰ ਸੰਤ ਪ੍ਰੇਮ ਸਿੰਘ ਜੀ ਦਾ 74 ਵਾਂ ਜੋੜ ਮੇਲਾ ਬੇਗੋਵਾਲ ਮੇਲੇ ਦੀ ਯਾਦ ਕਰਵਾ ਗਿਆ। ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਵੱਲੋਂ ਇੱਕ ਸਫਲਤਾ ਪੁਰਵਕ ਜੋੜ ਮੇਲਾ ਕਰਵਾਇਆ ਗਿਆ। ਜਿਸ ਨੇ ਸਾਬਤ ਕਰ ਦਿੱਤਾ। ਇਹੀ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਅਸਲੀ ਤੇ ਪੁਰਾਣੀ ਸੁਸਾਇਟੀ ਹੈ। ਗੁਰਦਵਾਰਾ ਸਿੱਖ ਕਲਚਰ ਸੁਸਾਇਟੀ ਵਿਖੇ ਇਹ ਜੋੜ ਮੇਲਾ ਤੇ ਪੰਜ ਛੇ ਹਜ਼ਾਰ ਤੋਂ  ਵੱਧ ਸੰਗਤਾਂ ਨੇ ਸ਼ਿਰਕਤ ਕੀਤੀ। ਕਈ ਵਰ੍ਹਿਆਂ ਬਾਅਦ ਸੰਗਤਾਂ ਨੂੰ ਰੀਅਲ ਜੋੜ ਮੇਲਾ ਵੇਖਣ ਨੂੰ ਮਿਲਿਆ। ਬੇਹੱਦ ਕਮਾਲ ਦੇ ਪ੍ਰਬੰਧ ਸਜਾਵਟ ਤੇ ਸਟਾਲਾਂ ਤੇ ਕੰਮ ਕਰਦੇ ਸੇਵਾਦਾਰਾਂ ਨੇ ਇੱਕ ਵਾਰੀ ਸੰਗਤਾਂ ਨੂੰ ਪੰਜਾਬ ਦੀ ਯਾਦ ਤਾਜ਼ਾ ਕਰਵਾ ਦਿੱਤੀ। ਪੰਜਾਬ ਦੇ ਕਿਸੇ ਵੀ ਕੋਨੇ ਵਿੱਚ ਰਹਿੰਦੇ ਸਿੱਖ ਨੇ ਜੇ ਮੇਲੇ ਵਿੱਚ ਸ਼ਮੂਲੀਅਤ ਕੀਤੀ ਹੋਵੇਗੀ। ਇੱਕ ਵਾਰ ਤਾਂ ਉਸ ਨੂੰ ਅਪਨੇ ਪਿੰਡ ਤੇ ਲਾਗੇ ਲੱਗਦੇ ਮੇਲੇ ਦੀ ਯਾਦ ਜ਼ਰੂਰ ਆਈ ਹੋਵੇਗੀ। ਪ੍ਰਧਾਨ ਅਮਰੀਕ ਸਿੰਘ ਪਿਹੋਵਾ ਅਤੇ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਵੱਲੋਂ ਕੀਤੇ ਪ੍ਰਬੰਧ ਜਿੱਥੇ ਅਪਨੀਆਂ ਪੈੜਾਂ ਪਾ ਗਏ। ਉੱਥੇ ਸਰਪ੍ਰਸਤ ਹਰਬੰਸ ਸਿੰਘ ਢਿੱਲੋਂ , ਬਾਬੂ ਜੋਗਿੰਦਰ ਸਿੰਘ , ਮਾਸਟਰ ਮਨਮੋਹਣ ਸਿੰਘ ਅਤੇ ਲਖਵਿੰਦਰ ਸਿੰਘ ਪੱਪੀ ਅਤੇ ਨਿਹਾਲ ਸਿੰਘ ਵੱਲੋਂ ਵੀ ਉਲੀਕੇ ਗਏ ਪ੍ਰੋਗਰਾਮ ਅਪਨੀ ਮਿਸਾਲ ਪੈਦਾ ਕਰ ਗਏ। ਸਰਪ੍ਰਸਤ ਜਾਗੀਰ ਸਿੰਘ ਖਲੀਲ ਅਤੇ ਜਰਨਲ ਸਕੱਤਰ ਬਲਵਿੰਦਰ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਜੀ ਦੀ ਸਟੇਜ ਤੋਂ ਸੇਵਾ ਨਿਭਾਈ ਜਾ ਰਹੀ ਸੀ। ਲਖਵਿੰਦਰ ਸਿੰਘ ਕੈਸ਼ੀਅਰ ਅਤੇ ਅਮਰ ਸਿੰਘ ਗੁਲਸ਼ਨ , ਕੈਸ਼ੀਅਰ ਚਰਨ ਸਿੰਘ ਮਿਆਣੀ ਅਤੇ ਉਹਨਾਂ ਨਾਲ ਕਸ਼ਮੀਰ ਸਿੰਘ ਮਿਆਣੀ ਵੱਲੋਂ ਭੇਟਾ ਵਾਲੀ ਪਰਚੀ ਕੱਟਣ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਸਨ। ਬਾਬੂ ਹਰਿੰਦਰ ਸਿੰਘ  , ਦਲੇਰ ਸਿੰਘ , ਇੰਦਰਜੀਤ ਸਿੰਘ ਪਟਿਆਲਾ, ਬਲਬੀਰ ਸਿੰਘ , ਵਾਈਸ ਪ੍ਰਧਾਨ ਹਰਜਿੰਦਰ ਸਿੰਘ ,  ਜਸਵੰਤ ਸਿੰਘ ਨਡਾਲਾ ਵੱਲੋਂ ਵੀ ਅਪਨੀ ਅਪਨੀ ਸੇਵਾ ਸੱਚੀ ਨਿਸ਼ਟਾ ਨਾਲ ਕੀਤੀ ਜਾ ਰਹੀ ਸੀ।  ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਅਤੇ ਅਮਰੀਕ ਸਿੰਘ ਪਿਹੋਵਾ ਵੱਲੋਂ ਬਰਸੀ ਮੇਲੇ ਬਾਬਤ ਉਲੀਕੇ ਪ੍ਰੋਗਰਾਮ ਕਾਬਿਲੇ ਤਾਰੀਫ ਸਨ। ਇੱਥੇ ਇੱਕ ਗੱਲ ਦੱਸਣੀ ਬਣਦੀ ਹੈ। ਇਹ ਸੁਸਾਇਟੀ ਵੱਲੋਂ ਉਲੀਕੇ ਗਏ ਪ੍ਰੋਗਰਾਮਾਂ ਵਿੱਚ ਇਸ ਵਾਰ ਬੱਚਿਆਂ ਦੇ ਭੰਗੂੜਿਆਂ ਦੀ  ਥਾਂ ਨਵੀਂ ਵਾਲੀ ਮਿੱਥੀ ਗਈ ਸੀ। ਤਹਾਨੂੰ ਦੱਸ ਦਈਏ ਰਿੱਚਮਿੰਡ ਹਿੱਲ ਵਿੱਚ ਸਿੱਖਾਂ ਦਾ ਗੜ੍ਹ ਹੈ। ਜ਼ਿਆਦਾ ਤਰ ਸੰਤ ਬਾਬਾ ਪ੍ਰੇਮ ਸਿੰਘ ਜੀ ਨੂੰ ਮੰਨਣ ਵਾਲੇ ਲੋਕ ਇੱਥੇ ਵੱਸੇ ਹੋਏ ਹਨ। ਸੰਤ ਪ੍ਰੇਮ ਸਿੰਘ ਜੀ ਨੂੰ ਮੰਨਣ ਵਾਲਿਆਂ ਦੀ ਅੱਸੀ ਪ੍ਰਤਿਸ਼ਤ ਲੋਕਾਂ ਦੀ ਗਿਣਤੀ ਇਸ ਇਲਾਕੇ ਵਿੱਚ ਜ਼ਰੂਰ ਹੋਵੇਗੀ। ਇੱਥੇ ਅੱਜ ਤੱਕ ਐਨੀ ਸੰਗਤ ਨੂੰ ਇਕੱਠਾ ਨਹੀਂ ਕੀਤਾ ਗਿਆ ਹੋਵੇਗਾ। ਜਿਹੜਾ ਕਿ ਇਸ ਸੁਸਾਇਟੀ ਨੇ ਇੱਕ ਦਿਨ ਵਿੱਚ ਕਰ ਦਿੱਤਾ। ਕਿਉਂਕਿ ਇਹ ਜੋੜ ਮੇਲੇ ਤੋਂ ਸਾਬਿਤ ਹੁੰਦਾ ਹੈ। ਇਹ ਕਮੇਟੀ ਭਵਿੱਖ ਵਿੱਚ ਵਧੀਆ ਕੰਮ ਕਰਨ ਦੇ ਕਾਬਲ  ਹੈ। ਬਾਕੀ ਸੰਗਤਾਂ ਨੂੰ ਦੱਸ ਦਈਏ। ਕੁੱਝ ਲੋਕ ਭਲੇ ਲੋਕਾਂ ਨੂੰ ਭੰਡਣ ਲਈ ਕੂੜ ਪ੍ਰਚਾਰ ਕਰਦੇ ਰਹਿੰਦੇ ਹਨ। ਇਸ ਕਰਕੇ ਕਿਸੇ ਵੀ ਨਿਰਣੇ ਤੇ ਪਹੁੰਚਣ ਤੋਂ ਪਹਿਲਾਂ ਸਾਨੂੰ ਹਰ ਧਿਰ ਦੀ ਬਹੁਤ ਹੀ ਸੰਜੀਦਗੀ ਨਾਲ ਗੱਲ ਸੁਨਣੀ ਚਾਹੀਦੀ ਹੈ। ਕਿਉਂਕਿ ਕਦੇ ਕਦੇ ਜੋ ਦਿਖਦਾ ਹੈ। ਉਹ ਹੁੰਦਾ ਨਹੀਂ ਤੇ ਜੋ ਦਿਖਾਇਆ ਨਹੀਂ ਜਾਂਦਾ ਉਹ ਹੁੰਦਾ ਹੈ। ਭਾਵ ਸਿਆਣੇ ਕਹਿੰਦੇ ਹਨ। ਅੱਖੀਂ ਵੇਖੇ ਤੇ ਕੰਨੀ ਸੁਣੇ ਤੇ ਯਕੀਨ ਰੱਖੋ। ਤਕਨੀਕੀ ਯੁੱਗ ਵਿੱਚ ਤਾਂ ਬਹੁਤ ਕੁੱਝ ਭੁਲੇਖੇ ਪਾਉਣ ਵਾਲੇ ਕੰਮ ਹੁੰਦੇ ਹਨ। ਅਦਾਰਾ ਮਹਾਪੰਜਾਬ ਵੱਲੋਂ ਸੰਤ ਬਾਬਾ ਪ੍ਰੇਮ ਸਿੰਘ ਵੈੱਲਫੇਅਰ ਸੁਸਾਇਟੀ ਦੇ ਸਾਰੇ ਮੈਂਬਰਾਂ ਨੂੰ ਸ਼ਾਬਾਸ਼ ਦਿੱਤੀ ਜਾਂਦੀ ਹੈ। ਜਿਹਨਾਂ ਨੇ ਮਿਹਨਤ ਤੇ ਲਗਨ ਨਾਲ ਮੇਲੇ ਨੂੰ ਨੇਪਰੇ ਚਾੜ੍ਹਿਆ। ਜੋੜ ਮੇਲੇ ਵਿੱਚ ਹਰ ਸਟਾਲ ਤੇ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਸੇਵਾਦਾਰਾਂ ਵੱਲੋਂ ਭਾਂਤ ਭਾਂਤ ਦੇ ਖਾਣ ਪੀਣ ਵਾਲੇ ਸਟਾਲ ਲਗਾਏ ਗਏ ਸਨ। ਇਸ ਵਾਰ ਕਈ ਸਟ੍ਰੀਟਾਂ ਬੰਦ ਕੀਤੀਆਂ ਹੋਈਆਂ ਸਨ। ਸੰਗਤਾਂ ਦੁਰੋਂ ਦੁਰੋਂ ਜੋੜ ਮੇਲੇ ਤੇ ਪਹੁੰਚੀਆਂ ਹੋਈਆਂ ਸਨ। ਗੰਨੇ ਦਾ ਰਸ ਪਿੰਡਾਂ ਦੇ ਖੇਤਾਂ ਦੀ ਯਾਦ ਕਰਵਾਉਂਦਾ ਹੈ। ਸੰਗਤਾਂ ਮੇਲੇ ਵਿੱਚ ਜਲੇਬੀਆਂ ,ਛੋਲੇ ਪਠੂਰੇ , ਦਵਾਣੇ  , ਆਈਸ ਕ੍ਰੀਮ , ਅਤੇ ਕਈ ਹੋਰ ਸਟਾਲਾਂ ਤੋਂ ਪ੍ਰਸ਼ਾਦ ਦੇ ਰੂਪ ਵਿੱਚ ਲੰਗਰ ਵੀ ਛੱਕਦੀਆਂ ਰਹੀਆਂ, ਨਾਲੇ ਘੁੰਮਕੇ ਮੇਲਾ ਵੀ ਵੇਖਦੀਆਂ ਰਹੀਆਂ। ਇਸ ਵਾਰ ਬੱਚਿਆਂ ਲਈ ਪੰਘੂੜਿਆਂ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ ਸੀ। ਬੱਚੇ ਮੇਲੇ ਦਾ ਪੁਰਾ ਪੁਰਾ ਅਨੰਦ ਮਾਣ ਰਹੇ ਸਨ। ਇਸ ਮੇਲੇ ਨੂੰ ਇੱਥੋਂ ਦੇ ਸੋਸ਼ਲ ਮੀਡੀਆ , ਟੀਵੀ ਚੈਨਲਾਂ ਅਤੇ ਸਾਰੀਆਂ ਅਖਬਾਰਾਂ ਵੱਲੋਂ ਵੀ ਕਬਰ ਕੀਤਾ ਗਿਆ। ਅਖਬਾਰਾਂ ਵਿੱਚ ਮਹਾਪੰਜਾਬ ਨਿਊਜਪੇਪਰ , ਅਪਨਾ ਪੰਜਾਬ  , ਸਾਂਝਾ ਪੰਜਾਬ ਟੀਵੀ ਚੈੱਨਲ ਪੰਜਆਬ ਨੌਅ , ਗਲੋਬਲ ਪੰਜਾਬ ਜੱਸ ਟੀ ਵੀ ਪ੍ਰੀਤਨਾਮਾ ਵੱਲੋਂ ਕਵਰ ਕੀਤਾ ਗਿਆ। ਫੋਟੋ ਬੀਜੇ ਸਟੁਡਿਉ ਦੇ ਬਲਦੇਵ ਸਿੰਘ ਵੱਲੋਂ ਖਿੱਚੀਆਂ ਗਈਆਂ। ਭਾਵੇਂ ਇਸ ਵਾਰ ਇੱਥੇ ਦੇ ਵੱਡੇ ਗੁਰੂ ਘਰਾਂ ਵਿੱਚ ਇੱਕੋ ਦਿਨ ਬਰਸੀ ਮਨਾਈ ਗਈ। ਪਰ ਬਰਸੀ ਮੇਲੇ ਵਿੱਚ ਦੋਵੀਂ ਪਾਸਿਆਂ ਤੋਂ ਸੰਗਤਾਂ ਇੱਧਰ ਉੱਧਰ ਆ ਜਾ ਰਹੀਆਂ ਸਨ।