[8:16 pm, 16/10/2024] Maha Punjab Tejinder: ਮਾਸਟਰ ਮਹਿੰਦਰ ਸਿੰਘ ਜੀ ਕਿਸੇ ਵੀ ਪਹਿਚਾਣ ਦੇ ਮੁਹਤਾਜ ਨਹੀ ਹਨ। ਕਿਉਂਕਿ ਉਹਨਾਂ ਵੱਲੋਂ ਅਪਨਾ ਸਾਰਾ ਜੀਵਨ ਸੋਸ਼ਲ ਕੰਮਾਂ ਵਿੱਚ ਗੁਜ਼ਾਰਿਆ ਗਿਆ। ਉਹਨਾਂ ਦੇ ਬੱਚੇ ਵਧੀਆ ਵਿੱਦਿਆ ਲੈ ਕੇ ਅਮਰੀਕਾ ਵਿੱਚ ਚੰਗੇ ਤੇ ਵੱਡੇ ਅਹੁਦਿਆਂ ਤੇ ਬਿਰਾਜਮਾਨ ਹਨ। ਪਰਿਵਾਰ ਵਿੱਚ ਜਿਵੇਂ ਜਿਵੇਂ ਵਿਆਹ ਤੋਂ ਬਾਅਦ ਵਾਧਾ ਹੁੰਦਾ ਹੈ। ਸਮੇਂ ਸਮੇਂ ਤੇ ਉਸੇ ਹਿਸਾਬ ਨਾਲ ਘਰਾਂ ਦਾ ਵੱਡੇ ਹੋਣਾ ਵੀ ਜ਼ਰੂਰੀ ਹੋ ਜਾਂਦਾ ਹੈ। ਭਾਵੇਂ ਮਾਸਟਰ ਮਹਿੰਦਰ ਸਿੰਘ ਜੀ ਕੋਲ ਪਹਿਲਾ ਵੀ ਘਰ ਹੈ। ਇਸ ਮੌਕੇ ਪਰਿਵਾਰ ਦੀ ਜ਼ਰੂਰਤ ਨੂੰ ਵੇਖਦਿਆਂ ਬਹੁਤ ਹੀ ਸਾਨਦਾਰ ਤੇ ਵਧੀਆ ਜਗਾ ਡਿਕਸ ਹਿੱਲ ਲਾਂਗ ਆਇਲੈੰਡ ਵਿੱਚ ਨਵੇਂ ਬਣ ਰਹੇ ਘਰਾਂ ਵਿੱਚ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਖ਼ਰੀਦਿਆ ਗਿਆ। ਜਿੱਥੇ ਉਹਨਾਂ ਨੇ ਸਭ ਤੋਂ ਪਹਿਲਾਂ ਅਖੰਡ-ਪਾਠ ਸਾਹਿਬ ਜੀ ਨਾਲ ਘਰ ਵਿੱਚ ਪ੍ਰਵੇਸ਼ ਕਰਨ ਦੀ ਵਾਹਿਗੁਰੂ ਜੀ ਕੋਲ਼ੋਂ ਇਜਾਜ਼ਤ ਮੰਗੀ। ਉਹਨਾਂ ਵੱਲੋਂ ਇਸ ਮੌਕੇ ਤੇ ਅਪਨੇ ਸੱਜਣ ਮਿੱਤਰ ਰਿਸ਼ਤੇਦਾਰਾਂ ਨੂੰ ਬੁਲਾਇਆ ਗਿਆ। ਉਹਨਾਂ ਵੱਲੋਂ ਹਰ ਮੌਕੇ ਨੂੰ ਬੜੇ ਸੁਚੱਜੇ ਢੰਗ ਨਾਲ ਉਲੀਕਿਆ ਜਾਂਦਾ ਹੈ। ਇਸ ਵੇਲੇ ਸਿੱਖ ਕੌਮ ਦੀਆਂ ਮਹਾਨ ਸਖਸੀਅਤਾਂ ਉਹਨਾਂ ਨੂੰ ਵਧਾਈ ਦੇਣ ਲਈ ਪਹੁੰਚੀਆਂ ਹੋਈਆਂ ਸਨ। ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਦੇ ਨਵੇਂ ਪ੍ਰਧਾਨ ਸੁਖਜਿੰਦਰ ਸਿੰਘ ਸੁਭਾਨਪੁਰ ਜੀ ਅਪਨੇ ਪਰਿਵਾਰ ਨਾਲ ਪਹੁੰਚੇ ਹੋਏ ਸਨ। ਸਾਬਕਾ ਪ੍ਰਧਾਨ ਰਘਬੀਰ ਸਿੰਘ ਸੁਭਾਨਪੁਰ ਜੀ ਜਿਹੜੇ ਇਸ ਮੌਕੇ ਹਿਉਮਨ ਰਾਈਟ ਕਮਿਸ਼ਨਰ ਹਨ। ਉਹ ਵੀ ਅਪਨੇ ਪਰਿਵਾਰ ਨਾਲ ਪਹੁੰਚੇ ਹੋਏ ਸਨ। ਸਾਬਕਾ ਪ੍ਰਧਾਨ ਗੁਰਮੇਜ ਸਿੰਘ ਹਰਿਆਣਾ ਵੱਲੋਂ ਸਾਰੀ ਸੰਗਤ ਨੂੰ ਜੀ ਆਇਆਂ ਨੂੰ ਕਿਹਾ ਗਿਆ। ਸਾਬਕਾ ਪ੍ਰਧਾਨ ਕੁਲਦੀਪ ਸਿੰਘ ਖਾਲਸਾ , ਸਾਬਕਾ ਪ੍ਰਧਾਨ ਰਘਵੀਰ ਸਿੰਘ ਬੱਬੀ, ਸਾਬਕਾ ਪ੍ਰਧਾਨ ਗੁਰਮੀਤ ਸਿੰਘ ਮਹਿਮਤਪੁਰ, ਸਾਬਕਾ ਪ੍ਰਧਾਨ ਹਿੰਮਤ ਸਿੰਘ ਸਰਪੰਚ, ਸਾਬਕਾ ਪ੍ਰਧਾਨ ਪ੍ਰੀਤਮ ਸਿੰਘ ਗਿਲਜੀਆਂ, ਸਾਬਕਾ ਪ੍ਰਧਾਨ ਬਲਦੇਵ ਸਿੰਘ ਗਿਲਜੀਆਂ ਵੀ ਵਧਾਈ ਦੇਣ ਲਈ ਪਹੁੰਚੇ ਹੋਏ ਸਨ। ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਤੋਂ ਬਾਬੂ ਜੋਗਿੰਦਰ ਸਿੰਘ, ਮਾਸਟਰ ਮਨਮੋਹਣ ਸਿੰਘ ਜੀ ਪਹੁੰਚੇ ਹੋਏ ਸਨ। ਉਹਨਾਂ ਵੱਲੋਂ ਮਾਸਟਰ ਮਹਿੰਦਰ ਸਿੰਘ ਜੀ ਨੂੰ ਸਟੇਜ ਤੋਂ ਮਾਈਕ ਤੇ ਬੋਲਕੇ ਵਧਾਈ ਦਿੱਤੀ ਗਈ। ਸਟੇਜ ਤੋਂ ਸਕੱਤਰ ਜਸਵਿੰਦਰ ਸਿੰਘ ਮਾਣਾ ਜੀ ਅਪਨੀ ਸੇਵਾ ਨਿਭਾ ਰਹੇ ਸਨ। ਸਾਬਕਾ ਜਨਰਲ ਸਕੱਤਰ ਸੁਖਜਿੰਦਰ ਸਿੰਘ ਰਿੰਪੀ ਵੀ ਇਸ ਮੌਕੇ ਤੇ ਮੌਜੂਦ ਸਨ। ਆਈਆਂ ਸੰਗਤਾਂ ਦਾ ਮਾਸਟਰ ਮਹਿੰਦਰ ਸਿੰਘ ਜੀ ਵੱਲੋਂ ਧੰਨਵਾਦ ਕੀਤਾ ਗਿਆ। ਮਹਾਪੰਜਾਬ ਨਿਊਜਪੇਪਰ ਤੋ ਮੁੱਖ ਸੰਪਾਦਕ ਤਜਿੰਦਰ ਸਿੰਘ ਅਤੇ ਪਨੋਰਮਾ ਇੰਗਲਿਸ਼ ਨਿਊਜਪੇਪਰ ਤੋ ਇੰਦਰਜੀਤ ਸਿੰਘ ਸਲੂਜਾ ਜੀ ਪਹੁੰਚੇ ਹੋਏ ਸਨ। ਸੰਗਤ ਦੂਰੋਂ ਦੂਰੋਂ ਪਹੁੰਚੀ ਹੋਈ ਸੀ। ਸੱਭ ਨੇ ਮਾਸਟਰ ਜੀ ਨੂੰ ਵਧਾਈ ਦਿੱਤੀ। ਇਸ ਵੇਲੇ ਮੌਕੇ ਤੇ ਖਿੱਚੀਆਂ ਤਸਵੀਰਾਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।
[8:17 pm, 16/10/2024] Maha Punjab Tejinder: ਇਹ ਖ਼ਬਰ ਚੰਗੀ ਤਰਾਂ ਪੜ੍ਹ