ਕਾਂਗਰਸ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਐੱਨ ਆਰ ਆਈ ( ਇੰਡੀਅਨ ਉਵਰਸੀਜ ਕਾਂਗਰਸ ਪੰਜਾਬ ਚੈਪਟਰ ) ਵੱਲੋਂ ਵੋਟ ਨਾਲ ਮੱਦਦ ਦਾ ਕੀਤਾ ਐਲਾਨ।
ਬੀਤੇ ਸ਼ਨੀਵਾਰ ਅਮਰੀਕਾ ਵਿੱਚ ਵੱਸਦੇ ਪੰਜਾਬ ਅਤੇ ਹਰਿਆਣੇ ਦੇ ਕਾਂਗਰਸ ਲੀਡਰਾਂ ਵੱਲੋਂ ਸੁਖਪਾਲ ਸਿੰਘ ਖਹਿਰਾ ਜੀ ਦੇ ਹੱਕ ਵਿੱਚ ਇੱਕ ਅਹਿਮ ਮੀਟਿੰਗ ਰੱਖੀ ਗਈ। ਮੀਟਿੰਗ ਵਿੱਚ ਨਿਉਜਰਸੀ ਅਤੇ ਨਿਉਯਾਰਕ ਦੇ ਸਾਰੇ ਲੀਡਰ ਪਹੁੰਚੇ ਹੋਏ ਸਨ।ਜਿੱਥੇ ਕਾਂਗਰਸ ਦੇ ਪੰਜਾਬ ਚੈਪਟਰ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ , ਹਰਿਆਣਾ ਦੇ ਪ੍ਰਧਾਨ ਅਮਰ ਸਿੰਘ ਗੁਲਸ਼ਨ ਹਰਿਆਣਾ ਚੈਪਟਰ ਅਤੇ ਵਾਈਸ ਪ੍ਰਧਾਨ ਵਿਪਨ ਕੁਮਾਰ ਸਰਪੰਚ ਵੱਲੋਂ ਇਹ ਮੀਟਿੰਗ ਦਾ ਆਗਾਜ਼ ਕੀਤਾ ਗਿਆ। ਉਹਨਾਂ ਵੱਲੋਂ ਸਟੇਜ ਤੋਂ ਬੋਲਦਿਆਂ ਦੱਸਿਆ ਗਿਆ। ਸਾਡੀ ਦੋਹਾਂ ਸਟੇਟਾਂ ਦੀ ਟੀਮ ਵੱਲੋਂ ਖਹਿਰਾ ਜੀ ਦੀ ਪੁਰੀ ਮੱਦਦ ਕੀਤੀ ਜਾਵੇਗੀ। ਪੱਪੀ ਬਿਦੇਸਾ ਜੀ ਵੱਲੋਂ ਸਟੇਜ ਦੀ ਸੇਵਾ ਨਿਭਾਈ ਜਾ ਰਹੀ ਸੀ। ਸੀਨੀਅਰ ਲੀਡਰ ਫੂੰਮਣ ਸਿੰਘ ਵੱਲੋਂ ਵੀ ਫੁੱਲ ਸਪੋਟ ਦਾ ਹੁੰਗਾਰਾ ਭਰਿਆ ਗਿਆ। ਸਤੀਸ ਕੁਮਾਰ ਵੱਲੋਂ ਵੀ ਕਿਹਾ ਗਿਆ। ਅਸੀ ਗਰਾਉਂਡ ਲੇਬਲ ਤੇ ਵੋਟਾਂ ਲਈ ਅਪਨੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।