ਨਿਉਯਾਰਕ ਸਿਟੀ ਵਿੱਚ 36ਵੀਂ ਸਿੱਖ ਡੇ ਪਰੇਡ ਕੱਢੀ ਗਈ। ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਬੀਤੇ ਸ਼ਨੀਵਾਰ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਨਿਉਯਾਰਕ ਅਤੇ ਸਮੂਹ ਗੁਰਦੁਆਰਿਆਂ ਅਤੇ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਸਿੱਖ ਡੇ ਪਰੇਡ ਕੱਢੀ ਗਈ। ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਹ ਪਰੇਡ ਅੱਜ ਤੋਂ ਛੱਤੀ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਸੀ। ਇਸ ਲਈ ਛੱਤੀਵੀਂ ਪਰੇਡ ਕਿਹਾ ਜਾਂਦਾ ਹੈ। ਪ੍ਰਧਾਨ ਭੁਪਿੰਦਰ ਸਿੰਘ ਬੋਪਾਰਾਏ ਅਤੇ ਸਮੂਹ ਕਮੇਟੀ ਮੈਂਬਰਾਂ ਦਾ ਪਰੇਡ ਵਿੱਚ ਅਹਿਮ ਯੋਗਦਾਨ ਰਿਹਾ। ਕੁਆਰਡੀਨੇਟਰ ਹਰਬੰਸ ਸਿੰਘ ਢਿੱਲੋਂ ਅਤੇ ਕੁਆਰਡੀਨੇਟਰ ਗੁਰਦੇਵ ਸਿੰਘ ਕੰਗ ਵੱਲੋਂ ਪਰੇਡ ਵਿੱਚ ਨਿਉਯਾਰਕ ਸਿਟੀ ਦੇ ਮੇਅਰ ਐਰੱਕ ਐਡਮ ਅਤੇ ਗਵਰਨਰ ਚੱਕ ਸ਼ੂਮਰ ਨੂੰ ਵੀ ਬੁਲਾਇਆ ਗਿਆ ਸੀ। ਉਹਨਾਂ ਤੋਂ ਇਲਾਵਾ ਹੋਰ ਲੀਡਰ ਵੀ ਪਹੁੰਚੇ ਹੋਏ ਸਨ। ਇਸ ਵਾਰ ਪਰੇਡ ਵਿੱਚ ਸੱਭ ਤੋਂ ਜ਼ਿਆਦਾ ਸੰਗਤਾਂ ਪਹੁੰਚੀਆਂ ਹੋਈਆਂ ਸਨ। ਵੱਖ ਵੱਖ ਗੁਰੂ ਘਰਾਂ ਅਤੇ ਸੰਸਥਾਵਾਂ ਵੱਲੋਂ ਅਪਨੇ ਅਪਨੇ ਫਲੋਟ ਵੀ ਪਰੇਡ ਵਿੱਚ ਸ਼ਾਮਲ ਕੀਤੇ ਗਏ। ਇਸ਼ ਵੇਲੇ ਅਮਰੀਕਨ ਬੈੰਡ ਵੀ ਪਰੇਡ ਵਿੱਚ ਵੇਖਣ ਨੂੰ ਮਿਲਿਆ। ਪਰੇਡ ਵਿੱਚ ਨਿਉਯਾਰਕ ਪੁਲਿਸ ਵੱਲੋਂ ਵੀ ਮਾਰਚ ਕੀਤਾ ਗਿਆ। ਪੰਜ ਪਿਆਰੇ ਗੁਰਦੁਆਰਾ ਸਿੱਖ ਕਲਚਰ ਵੱਲੋਂ ਸਜਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਅੱਗੇ ਅਤੇ ਸਾਰੀਆਂ ਸੰਗਤਾਂ ਪਿੱਛੇ ਚੱਲ ਰਹੀਆਂ ਸਨ। ਪਾਲਕੀ ਵਿੱਚ ਹੈੱਡ ਗ੍ਰੰਥੀ ਧਰਮਵੀਰ ਸਿੰਘ ਜੀ ਅਤੇ ਉਹਨਾਂ ਨਾਲ ਗੁਰੂ ਘਰ ਦੇ ਗ੍ਰੰਥੀ ਬੈਠੇ ਹੋਏ ਸਨ। ਕੀਰਤਨ ਜਥਾ ਕੀਰਤਨ ਵੀ ਕਰ ਰਿਹਾ ਸੀ। ਮੈਡੀਸਨ ਐਵਨਿਉ ਅਤੇ 38 ਸਟ੍ਰੀਟ ਤੋਂ ਕੋਈ ਬਾਰਾਂ ਸਾਢੇ ਬਾਰਾਂ ਵਜੇ ਦੇ ਕਰੀਬ ਅਰਦਾਸ ਕਰਕੇ ਸ਼ੁਰੂ ਹੋਈ ਸਿੱਖ ਡੇ ਪਰੇਡ ਕਰੀਬ ਤਿੰਨ ਤੋਂ ਸਾਢੇ ਤਿੰਨ ਵਜੇ ਦੇ ਕਰੀਬ ਮੈਡੀਸਨ ਐਵਨਿਉ ਤੇ ਚੌਵੀ ਪੱਚੀ ਛੱਬੀ ਸਟ੍ਰੀਟ ਤੇ ਪਹੁੰਚਦੀ ਹੈ। ਜਿੱਥੇ ਵੱਖ ਵੱਖ ਗੁਰੂ ਘਰਾਂ ਵੱਲੋਂ ਅਤੇ ਸੇਵਾਦਾਰਾਂ ਵੱਲੋਂ ਸੰਗਤਾਂ ਲਈ ਲੰਗਰ ਲਗਾਏ ਗਏ ਸਨ। ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੇ ਉੱਥੇ ਲੰਗਰ ਛਕਿਆ। ਉੱਥੇ ਹੀ ਸਿੱਖ ਕਲਚਰ ਸੁਸਾਇਟੀ ਵੱਲੋਂ ਜਿਹਨਾਂ ਵੇ ਸੇਵਾਵਾਂ ਨਿਭਾਈਆਂ ਸਨ। ਉਹਨਾਂ ਦੇ ਸਨਮਾਨਿਤ ਲਈ ਸਟੇਜ ਸਜਾਈ ਹੋਈ ਸੀ। ਜਿਸ ਦੀ ਅਗਵਾਈ ਪ੍ਰਧਾਨ ਭੁਪਿੰਦਰ ਸਿੰਘ ਬੋਪਾਰਾਏ ਜੀ ਕਰ ਰਹੇ ਸਨ। ਸਟੇਜ ਦੀ ਸੇਵਾ ਸਕੱਤਰ ਬਲਾਕਾ ਸਿੰਘ ਅਤੇ ਜਾਗੀਰ ਸਿੰਘ ਖਲੀਲ ਤੋ ਇਲਾਵਾ ਹੋਰ ਵੀ ਸੇਵਾਦਾਰਾਂ ਵੱਲੋਂ ਨਿਭਾਈ ਜਾ ਰਹੀ ਸੀ। ਇਸੇ ਸਟੇਜ ਤੋਂ ਸੇਵਾਦਾਰਾਂ ਅਤੇ ਲੀਡਰਾਂ ਨੂੰ ਪਲੈਕ ਦੇ ਕੇ ਸੁਸਾਇਟੀ ਦੇ ਅਹੁਦੇਦਾਰਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਜਿਹੜੇ ਫਲੋਟ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਪਿੱਛੇ ਚੱਲ ਰਹੇ ਸਨ। ਉਹ ਵੱਖ ਵੱਖ ਗੁਰੂ ਘਰਾਂ ਵੱਲੋਂ ਤਿਆਰ ਕੀਤੇ ਗਏ ਸਨ। ਇਸ ਵਾਰ ਸੰਗਤਾਂ ਬਹੁਤ ਹੀ ਸੁਚੱਜੇ ਢੰਗ ਨਾਲ ਪਰੇਡ ਦਾ ਅਨੰਦ ਮਾਣ ਰਹੀਆਂ ਸਨ। ਮੋਟਰ ਸਾਈਕਲਾਂ ਵੀ ਪਰੇਡ ਵਿੱਚ ਸ਼ਾਮਲ ਕੀਤੀਆਂ ਗਈਆਂ ਸਨ। ਮੀਡੀਆ ਵੀ ਵੱਖ ਵੱਖ ਥਾਵਾਂ ਤੋ ਪਰੇਡ ਨੂੰ ਕਵਰ ਕਰ ਰਿਹਾ ਸੀ। ਅਦਾਰਾ ਮਹਾਪੰਜਾਬ ਦੇ ਸੰਪਾਦਕ ਤਜਿੰਦਰ ਸਿੰਘ ਵੱਲੋਂ ਅੱਖੀ ਡਿੱਠਾ ਹਾਲ ਬਿਆਨ ਕੀਤਾ ਗਿਆ ਹੈ। ਤਸਵੀਰਾਂ ਬੀ ਜੇ ਸਟੁਡੀਉ ਦੇ ਮਾਲਕ ਬਲਦੇਵ ਸਿੰਘ ਵੱਲੋਂ ਖਿੱਚੀਆਂ ਗਈਆਂ ਹਨ। ਮੀਡੀਆ ਵਿੱਚ ਜੱਸ ਪੀਟੀਸੀ , ਗਲੋਬਲ, ਪੰਜਆਬ ਤੇ ਅਮਰੀਕਨ ਮੀਡੀਆ ਵੀ ਕਵਰ ਕਰਨ ਲਈ ਪਹੁੰਚਿਆ ਹੋਇਆ ਸੀ। ਪੰਜਾਬੀ ਨਿਉਜਪੇਪਰ ਵਿੱਚ ਮਹਾਪੰਜਾਬ , ਦੇਸ ਪ੍ਰਦੇਸ, ਸ਼ਾਨੇ ਪੰਜਾਬ , ਪ੍ਰੀਤਨਾਮਾ ਤੇ ਕਈ ਹੋਰ ਪਹੁੰਚੇ ਹੋਏ ਸਨ। ਇਸ ਵਾਰ ਪਰੇਡ ਤੇ ਕੱਢਿਆ ਗਿਆ ਸੋਵੀਨਰ ਵੀ ਮਹਾਪੰਜਾਬ ਦੀ ਟੀਮ ਵੱਲੋ ਤਿਆਰ ਕੀਤਾ ਗਿਆ ਸੀ। ਸਿੱਖ ਡੇ ਪਰੇਡ ਵਿੱਚ ਸੰਗਤਾਂ ਦਾ ਠਾਠਾਂ ਮਾਰਦਾ ਉਤਸ਼ਾਹ ਦੱਸਦਾ ਹੈ। ਸਾਨੂੰ ਅਪਨੇ ਧਰਮ ਅਤੇ ਵਿਰਸੇ ਨੂੰ ਹਮੇਸ਼ਾ ਇਸੇ ਤਰਾਂ ਸਾਂਭਕੇ ਰੱਖਣਾ ਚਾਹੀਦਾ ਹੈ। ਇਸ ਵੇਲੇ ਨਵੇਂ ਪੁਰਾਣੇ ਗੁਰੂ ਘਰਾਂ ਦੇ ਪ੍ਰਧਾਨ ਤੇ ਬਾਕੀ ਅਹੁਦਿਆਂ ਤੇ ਰਹਿ ਚੁੱਕੇ ਅਹੁਦੇਦਾਰ ਵੀ ਪਹੁੰਚੇ ਹੋਏ ਸਨ। ਨਿਉਜਰਸੀ ਤੋਂ ਵੀ ਬਹੁਤ ਸੰਗਤਾਂ ਪਹੁੰਚੀਆਂ ਹੋਈਆਂ ਸਨ। ਬੱਸਾਂ ਦਾ ਪ੍ਰਬੰਧ ਸੰਗਤਾਂ ਦੀ ਅਵਾਜ਼ ਹੈ ਕਿ ਬਹੁਤ ਘੱਟ ਸੀ। ਜਿਸ ਕਰਕੇ ਸੰਗਤਾਂ ਸ਼ਹਿਰ ਪਹੁੰਚ ਨਹੀ ਸਕੀਆਂ। ਜਿਹਨਾਂ ਨੂੰ ਪਤਾ ਸੀ। ਉਹ ਲੋਕ ਟ੍ਰੇਨਾਂ ਰਾਂਹੀ ਵੀ ਪਹੁੰਚੇ ਹੋਏ ਸਨ। ਬਾਕੀ ਉਵਰ ਆਲ ਪ੍ਰਬੰਧ ਚੰਗੇ ਸਨ। ਸਾਨੂੰ ਇਹਨਾਂ ਸੇਵਾਵਾਂ ਵਿੱਚ ਇੱਕ ਦੂਜੇ ਦਾ ਸਾਥ ਦੇਣ ਦੀ ਲੋੜ ਹੈ। ਕਿਉਂਕਿ ਇਹੋ ਜਿਹੇ ਉਲੀਕੇ ਕੰਮਾਂ ਵਿੱਚ ਬਹੁਤ ਕੁੱਝ ਬੰਦਾ ਭੁੱਲ ਵੀ ਜਾਂਦਾ ਹੈ। ਸਾਨੂੰ ਉਹਨਾਂ ਬੰਦਿਆਂ ਦੀ ਤਾਰੀਫ ਹੀ ਕਰਨੀ ਚਾਹੀਦੀ ਹੈ। ਜਿਹੜੇ ਇਹਨਾਂ ਕੰਮਾਂ ਨੂੰ ਨੇਪਰੇ ਚਾੜ੍ਹਦੇ ਹਨ। ਅਦਾਰਾ ਮਹਾਪੰਜਾਬ ਉਹਨਾਂ ਸਾਰਿਆਂ। ਸੇਵਾਦਾਰਾਂ ਸੁਸਾਇਟੀ ਮੈਂਬਰਾਂ ਨੂੰ ਵਧਾਈ ਦਿੰਦਾ ਹੈ। ਜਿਹਨਾਂ ਨੇ ਤਨ ਮਨ ਤੇ ਧੰਨ ਨਾਲ ਸੇਵਾਵਾਂ ਨਿਭਾਈਆਂ। ਇਸ ਵਾਰ ਤੇ ਅਗਲੀ ਵਾਰ ਇਸ ਤੋਂ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਪ੍ਰਬੰਧਕ ਆਪ ਸੰਗਤਾਂ ਦੇ ਵਿਸ਼ਵਾਸ ਤੇ ਖਰੇ ਉਤਰਨ ਲਈ ਵਚਨਵੱਧ ਹਨ। ਪਰੇਡ ਵਿੱਚ ਖਿੱਚੀਆਂ ਤਸਵੀਰਾਂ ਸੰਗਤਾਂ ਲਈ ਇੱਕ ਯਾਦਗਾਰ ਬਣਾਉਣ ਵਿੱਚ ਮਹਾਪੰਜਾਬ ਅਖਬਾਰ ਵਿੱਚ ਛਾਪਣ ਵਿੱਚ ਮਾਣ ਮਹਿਸੂਸ ਕਰਦਾ ਹੈ। ਵਿਸਾਖੀ ਦੀਆਂ ਪੁਰੀ ਕੌਮ ਨੂੰ ਵਧਾਈਆਂ ਦਿੰਦਾ ਹੈ।