LaLiga: ਲੀ ਦੇ ਗੋਲ ਨਾਲ ਵੇਲੇਂਸਿਆ ਨੇ ਚੁੱਕਿਆ ਜਿੱਤ ਦਾ ਸੁਆਦ

0
151

ਦੱਖਣੀ ਕੋਰੀਆ ਦੇ ਨੌਜਵਾਨ ਮਿਡਫੀਲਡਰ ਲੀ ਕਾਂਗ ਦੇ 89ਵੇਂ ਮਿੰਟ ‘ਚ ਕੀਤੇ ਗਏ ਗੋਲ ਦੀ ਮਦਦ ਨਾਲ ਵੇਲੇਂਸਿਆ ਨੇ ਵੈਲਾਡੋਲਿਡ ਨੂੰ 2-1 ਨਾਲ ਹਰਾਇਆ ਜੋ ਉਸਦੀ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ‘ਚ ਪਿਛਲੇ ਚਾਰ ਮੈਚਾਂ ਤੋਂ ਬਾਅਦ ਪਹਿਲੀ ਜਿੱਤ ਹੈ। ਲੀ ਦੇ ਗੋਲ ਨਾਲ ਵੇਲੇਂਸਿਆ ਨੇ ਯੂਰੋਪਾ ਲੀਗ ‘ਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਉਹ ਹੁਣ 7ਵੇਂ ਸਥਾਨ ‘ਤੇ ਕਬਜ਼ਾ ਰੀਆਲ ਸੋਸੀਡਾਡ ਤੋਂ ਇਕ ਅੰਕ ਪਿੱਛੇ ਹੈ। ਹੁਣ ਤਿੰਨ ਦੌਰ ਦੇ ਮੈਚ ਖੇਡੇ ਜਾਣੇ ਬਾਕੀ ਹਨ।
ਵੇਲੇਂਸਿਆ ਵਲੋਂ ਮੈਕਸੀ ਗੋਮੇਜ ਨੇ 30ਵੇਂ ਮਿੰਟ ‘ਚ ਗੋਲ ਕੀਤਾ ਪਰ ਵਿਕਟਰ ਗਰਸੀਆ ਨੇ 47ਵੇਂ ਮਿੰਟ ‘ਚ ਵੈਲਾਡੋਲਿਡ ਨੂੰ ਬਰਾਬਰੀ ਦਿਵਾ ਦਿੱਤੀ ਸੀ। ਇਸ ਵਿਚਾਲੇ ਅਟਲੇਟਿਕੋ ਮੈਡ੍ਰਿਡ ਨੂੰ ਸੇਲਟਾ ਵਿਗੋ ਨੇ 1-1 ਨਾਲ ਡਰਾਅ ‘ਤੇ ਰੋਕਿਆ ਜਿਸ ਨਾਲ ਉਸਦੇ ਚੈਂਪੀਅਨਸ ਲੀਗ ‘ਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਨੂੰ ਝਟਕਾ ਲੱਗਿਆ।

LEAVE A REPLY

Please enter your comment!
Please enter your name here