LAC ‘ਤੇ ਇਕ ਕਿਲੋਮੀਟਰ ਪਿੱਛੇ ਹੋਈ ਚੀਨੀ ਫੌਜ, ਗਲਵਾਨ ਘਾਟੀ ਤੋਂ ਹਟਾਏ ਟੈਂਟ

0
141

 ਪੂਰਬੀ ਲੱਦਾਖ ‘ਚ ਭਾਰਤ-ਚੀਨ ਸਰਹੱਦ ‘ਚ ਜਾਰੀ ਵਿਵਾਦ ਹੁਣ ਕੁਝ ਰੁਕਦਾ ਹੋਇਆ ਦਿਖਾਈ ਦੇ ਰਿਹਾ ਹੈ। ਚੀਨ ਦੀ ਫੌਜ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਤੋਂ ਕੁਝ ਹੱਦ ਤੱਕ ਪਿੱਛੇ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ ਗਲਵਾਨ ਨਦੀ ਦੇ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਚੀਨ ਨੇ ਆਪਣੇ ਟੈਂਟ ਸ਼ਿਫਟ ਕੀਤੇ ਹਨ। ਸੂਤਰਾਂ ਅਨੁਸਾਰ ਲਾਈਨ ਆਫ਼ ਐਕਚੁਅਲ ਕੰਟਰੋਲ (ਐੱਲ.ਏ.ਸੀ.) ‘ਤੇ ਗਲਵਾਨ ਘਾਟੀ ‘ਚ ਹਿੰਸਾ ਵਾਲੇ ਸਥਾਨ ਕੋਲੋਂ ਚੀਨੀ ਫੌਜ ਕਰੀਬ ਇਕ ਕਿਲੋਮੀਟਰ ਪਿੱਛੇ ਹੋ ਗਈ ਹੈ। ਹਾਲਾਂਕਿ ਚੀਨ ਨੇ ਗਲਵਾਨ ਘਾਟੀ ਕੋਲ ਹੁਣ ਬਫ਼ਰ ਜ਼ੋਨ ਬਣਾ ਲਿਆ ਹੈ, ਤਾਂ ਕਿ ਕਿਸੇ ਤਰ੍ਹਾਂ ਦੀ ਹਿੰਸਾ ਦੀ ਘਟਨਾ ਫਿਰ ਨਾ ਹੋ ਸਕੇ। ਦਰਅਸਲ ਦੋਹਾਂ ਦੇਸ਼ਾਂ ਦਰਮਿਆਨ ਲਗਾਤਾਰ ਫੌਜੀਆਂ ਨੂੰ ਪਿੱਛੇ ਹਟਾਉਣ ਨੂੰ ਲੈ ਕੇ ਮੰਥਨ ਚੱਲ ਰਿਹਾ ਸੀ। ਦੱਸਣਯੋਗ ਹੈ ਕਿ ਗਲਵਾਨ ਘਾਟੀ ‘ਚ 15 ਜੂਨ ਨੂੰ ਹਿੰਸਕ ਝੜਪ ‘ਚ ਭਾਰਤ ਦੇ 20 ਫੌਜ ਕਰਮੀਆਂ ਦੇ ਸ਼ਹੀਦ ਹੋਣ ਤੋਂ ਬਾਅਦ ਦੋਹਾਂ ਦੇਸ਼ਾਂ ਦਰਮਿਆਨ ਤਣਾਅ ਡੂੰਘਾ ਹੋ ਗਿਆ ਸੀ। ਇਸ ਤੋਂ ਬਾਅਦ 22 ਜੂਨ ਨੂੰ ਗੱਲਬਾਤ ‘ਚ ਦੋਹਾਂ ਪੱਖਾਂ ਦਰਮਿਆਨ ਪੂਰਬੀ ਲੱਦਾਖ ਦੇ ਟਕਰਾਅ ਵਾਲੇ ਸਾਰੇ ਸਥਾਨਾਂ ਤੋਂ ‘ਪਿੱਛੇ ਹੱਟਣ’ ‘ਤੇ ਸਹਿਮਤੀ ਬਣੀ ਸੀ। ਭਾਰਤ ਨੇ ਪਿਛਲੇ 2 ਹਫ਼ਤਿਆਂ ‘ਚ ਸਰਹੱਦ ਕੋਲ ਮੋਹਰੀ ਸਥਾਨਾਂ ਲਈ ਹਜ਼ਾਰਾਂ ਜਵਾਨਾਂ ਅਤੇ ਹੋਰ ਯੰਤਰਾਂ ਨੂੰ ਭੇਜਿਆ ਹੈ।

LEAVE A REPLY

Please enter your comment!
Please enter your name here