ISSF : ਏਅਰ ਪਿਸਟਲ ਅਤੇ ਰਾਈਫਲ ਮਿਕਸਡ ਟੀਮ ਨੇ ਜਿੱਤਿਆ ਸੋਨਾ ਤਮਗਾ

0
168

ਭਾਰਤ ਦੀ ‘ਨੌਜਵਾਨ ਬ੍ਰਿਗੇਡ’ ਨੇ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਵਿਚ ਸੋਮਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 10 ਮੀਟਰ ਏਅਰ ਪਿਸਟਲ ਅਤੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਨੇ ਸੋਨ ਤਮਗਾ ਜਿੱਤਿਆ। ਸੌਰਭ ਚੌਧਰੀ ਤੇ ਮਨੂ ਭਾਕਰ ਦੀ ਜੋੜੀ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਵਿਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਪੀਲਾ ਤਮਗਾ ਜਿੱਤਿਆ। ਉਥੇ ਹੀ ਦਿਵਿਆਂਸ਼ ਸਿੰਘ ਪੰਵਾਰ ਤੇ ਇਲਾਵੇਨਿਲ ਵਲਾਰਿਵਾਨ ਨੇ 10 ਮੀਟਰ ਏਅਰ ਰਾਈਫਲ ਵਿਚ ਮਿਕਸਡ ਟੀਮ ਪ੍ਰਤੀਯੋਗਿਤਾ ਦਾ ਸੋਨ ਤਮਗਾ ਆਪਣੇ ਨਾਂ ਕੀਤਾ।ਮਨੂ ਤੇ ਸੌਰਭ ਨੇ ਫਾਈਨਲ ਵਿਚ ਈਰਾਨ ਦੇ ਗੋਲਨੋਸ਼ ਸੇਬਹਾਤੋਲਾਹੀ ਤੇ ਜਾਵੇਦ ਫੋਰੋਗੀ ਨੂੰ 16-12 ਨਾਲ ਹਰਾਇਆ। ਦੂਜੀ ਸੀਰੀਜ ਤੋਂ ਬਾਅਦ 18 ਸਾਲਾ ਚੌਧਰੀ ਤੇ 19 ਸਾਲਾ ਭਾਕਰ 0-4 ਨਾਲ ਪਿੱਛੇ ਚੱਲ ਰਹੇ ਸਨ ਪਰ ਉਸ ਤੋਂ ਬਾਅਦ ਉਨ੍ਹਾਂ ਨੇ ਇਸ ਵਿਚ ਸ਼ਾਨਦਾਰ ਵਾਪਸੀ ਕੀਤੀ। ਭਾਰਤ ਦਾ ਮੌਜੂਦਾ ਪ੍ਰਤੀਯੋਗਿਤਾ ਵਿਚ ਇਹ ਪੰਜਵਾਂ ਸੋਨ ਤਮਗਾ ਹੈ ਤੇ ਉਹ ਚੋਟੀ ’ਤੇ ਬਣਿਆ ਹੋਇਆ ਹੈ। ਇਹ ਇਸ ਜੋੜੀ ਦਾ ਵਿਸ਼ਵ ਕੱਪ ਦੀ ਮਿਕਸਡ ਟੀਮ ਪ੍ਰਤੀਯੋਗਿਤਾ ਵਿਚ ਪੰਜਵਾਂ ਸੋਨ ਤਮਗਾ ਹੈ।ਇਸ ਤੋਂ ਪਹਿਲਾਂ ਸਵੇਰੇ ਦਿਵਿਆਂਸ਼ ਤੇ ਇਲਾਵੇਨਿਲ ਦੀ ਭਾਰਤੀ ਜੋੜੀ ਨੇ ਸੋਨ ਤਮਗੇ ਦੇ ਮੁਕਾਬਲੇ ਵਿਚ 16 ਅੰਕ ਬਣਾਏ ਤੇ ਹੰਗਰੀ ਦੀ ਵਿਸ਼ਵ ਵਿਚ ਨੰਬਰ ਇਕ ਇਸਤਾਵਾਨ ਪੇਨੀ ਤੇ ਇਸਜਤਰ ਡੇਨੇਸ ਨੂੰ ਪਿੱਛੇ ਛੱਡਿਆ। ਹੰਗਰੀ ਟੀਮ 10 ਅੰਕ ਹੀ ਬਣਾ ਸਕੀ। ਭਾਰਤ ਦਾ ਇਸ ਪ੍ਰਤੀਯੋਗਿਤਾ ਵਿਚ ਇਹ ਚੌਥਾ ਸੋਨ ਤਮਗਾ ਹੈ। ਭਾਰਤ ਦੀ ਯਸ਼ਸਿਵੀ ਸਿੰਘ ਦੇਸਵਾਲ ਤੇ ਅਭਿਸ਼ੇਕ ਵਰਮਾ ਨੇ ਤੁਰਕੀ ਦੇ ਸੇਵਾਲ ਇਲਾਇਦਾ ਤਾਰਹਾਨ ਤੇ ਇਸਮਾਇਲ ਕੇਲੇਸ ਨੂੰ 17-13 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ।

LEAVE A REPLY

Please enter your comment!
Please enter your name here