IOA ਜਨਰਲ ਸਕੱਤਰ ਨੇ ਲਿਗਿੰਕ ਸਮਾਨਤਾ ‘ਤੇ ਮੰਗਿਆ ਪ੍ਰਸਤਾਵ

0
113

 ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੇ ਸੋਮਵਾਰ ਨੂੰ ਮੰਨਿਆ ਕਿ ਖੇਡ ਸੰਚਾਲਨ ਵਿਚ ਲਿੰਗਿਕ ਸਮਾਨਤਾ ਲਈ ਉਸ ਨੂੰ ਪਹਿਲ ਕਰਨੀ ਪਵੇਗੀ ਤੇ ਦੇਸ਼ ਵਿਚ ਖੇਡਾਂ ਦੀ ਸਰਵਉੱਚ ਸੰਸਥਾ ਨੇ ਕਾਰਜਕਾਰੀ ਪ੍ਰੀਸ਼ਦ ਨੂੰ ਪ੍ਰਸਤਾਵ ਤਿਆਰ ਕਰਨ ਨੂੰ ਕਿਹਾ, ਜਿਹੜੀ ਤੈਅ ਕਰੇਗੀ ਕਿ ਇਸਦੀ ਆਮ ਸਭਾ ਵਿਚ ਰਾਸ਼ਟਰੀ ਖੇਡ ਮਹਾਸੰਘ (ਐੱਨ. ਐੱਸ. ਐੱਫ.) ਦੇ ਤਿੰਨ ਪ੍ਰਤੀਨਿਧੀਆਂ ਵਿਚੋਂ ਇਕ ਮਹਿਲਾ ਹੋਵੇ।
ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਨੇ ਸਾਰੀਆਂ ਰਾਸ਼ਟਰੀ ਓਲੰਪਿਕ ਕਮੇਟੀਆਂ (ਆਈ. ਓ. ਸੀ.) ਨੂੰ ਲਿਗਿੰਕ ਸਮਾਨਤਾ ਬਰਕਰਾਰ ਰੱਖਣ ਲਈ ਨਿਰਦੇਸ਼ ਦਿੱਤਾ ਹੈ। ਲਿਗਿੰਕ ਸਮਾਨਤਾ ਬਰਕਰਾਰ ਰੱਖਣ ਲਈ ਓਲੰਪਿਕ ਮੁਹਿੰਮ ਦਾ ਹਿੱਸਾ ਬਣਨ ਵਾਲੇ ਖੇਡ ਸੰਗਠਨਾਂ ਦੀ ਆਮ ਸਭਾ ਵਿਚ ਮਹਿਲਾਵਾਂ ਦੀ ਘੱਟੋ ਤੋਂ ਘੱਟ 30 ਫੀਸਦੀ ਪ੍ਰਤੀਨਿਧਤਾ ਜ਼ਰੂਰੀ ਹੈ। ਮੇਹਤਾ ਨੇ ਪੱਤਰ ਵਿਚ ਲਿਖਿਆ,”15 ਜੁਲਾਈ 2019 ਦੇ ਮੇਰੇ ਪੱਤਰ ਦੇ ਪ੍ਰਸਤਾਵ ਦੇ ਅਨੁਸਾਰ, ਮੈਂ ਆਈ. ਓ. ਏ. ਦੀ ਕਾਰਜਕਾਰੀ ਪ੍ਰੀਸ਼ਦ ਦੇ ਮੈਂਬਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਨਿਯਮ ਬਣਾਉਣ ਦੇ ਪ੍ਰਸਤਾਵ ‘ਤੇ ਚਰਚਾ ਕਰਨ ਕਿ ਆਈ. ਓ. ਏ. ਦੀ ਆਮ ਸਭਾ ਵਿਚ ਐੱਨ. ਐੱਸ. ਐੱਫ. ਦੇ ਤਿੰਨ ਪ੍ਰਤੀਨਿਧੀਆਂ ਵਿਚੋਂ ਇਕ ਮਹਿਲਾ ਹੋਵੇ।”

LEAVE A REPLY

Please enter your comment!
Please enter your name here