GoAir ਨੇ ਯਾਤਰੀਆਂ ਲਈ ਇਕਾਂਤਵਾਸ ਪੈਕੇਜ ਕੀਤਾ ਸ਼ੁਰੂ, ਇਕ ਰਾਤ ਠਹਿਰਣ ਦਾ ਖ਼ਰਚ 1,400 ਰੁਪਏ ਤੋਂ ਸ਼ੁਰੂ

0
122

ਬਜਟ ਹਵਾਬਾਜ਼ੀ ਕੰਪਨੀ ਗੋਏਅਰ ਨੇ ਘਰੇਲੂ ਅਤੇ ਕੌਮਾਂਤਰੀ ਯਾਤਰੀਆਂ ਲਈ ‘ਇਕਾਂਤਵਾਸ ਪੈਕੇਜ’ ਸ਼ੁਰੂ ਕੀਤਾ ਹੈ। ਇਸ ਦੇ ਤਹਿਤ ਏਅਰਲਾਈਨ ਯਾਤਰੀਆਂ ਨੂੰ ਇਕਾਂਤਵਾਸ ਦੀ ਮਿਆਦ ਲਈ ਚੋਣਵੇਂ ਸ਼ਹਿਰਾਂ ਵਿਚ ਸਸਤੇ ਤੋਂ ਲੈ ਕੇ ਮਹਿੰਗੇ ਹੋਟਲਾਂ ਵਿਚ ਠਹਿਰਣ ਲਈ ਕਮਰਿਆਂ ਦੀ ਪੇਸ਼ਕਸ਼ ਕਰੇਗੀ। ਇਸ ਦੇ ਲਈ ਕਮਰਿਆਂ ਦੇ ਕਿਰਾਏ 1,400 ਰੁਪਏ ਤੋਂ ਸ਼ੁਰੂ ਹੋਣਗੇ।ਏਅਰਲਾਈਨ ਨੇ ਬਿਆਨ ਵਿਚ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਕਿਸੇ ਹਵਾਬਾਜ਼ੀ ਕੰਪਨੀ ਨੇ ਪਹਿਲੀ ਵਾਰ ਇਸ ਤਰ੍ਹਾਂ ਦਾ ਪੈਕੇਜ ਪੇਸ਼ ਕੀਤਾ। ਇਸ ਪੈਕੇਜ ਦਾ ਲਾਭ ਗੋਏਅਰ ਹਾਲੀਡੇਅ ਪੈਕੇਜ ਵੈਬਸਾਈਟ ਉੱਤੇ ਜਾ ਕੇ ਚੁੱਕਿਆ ਜਾ ਸਕਦਾ ਹੈ। ਗੋਏਅਰ ਨੇ ਕਿਹਾ ਕਿ ਇਹ ਪੈਕੇਜ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਭਾਰਤ ਜਾਂ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਉਪਲੱਬਧ ਹੋਵੇਗਾ। ਇਸ ਨਾਲ ਯਾਤਰੀ ਖੁਦ ਨੂੰ ਚੋਣਵੇਂ ਹੋਟਲਾਂ ਵਿਚ ਇਕਾਂਤਵਾਸ ਵਿਚ ਰੱਖ ਸਕਣਗੇ। ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਪੈਕੇਜ ਵਿਚ ਕੋਚਿ, ਕੰਨੂਰ, ਬੈਂਗਲੁਰੂ, ਦਿੱਲੀ ਅਤੇ ਅਹਿਮਦਾਬਾਦ ਦੇ ਬਜਟ ਅਤੇ ਮਹਿੰਗੇ ਹੋਟਲ ਸ਼ਾਮਲ ਹਨ। ਇਕਾਂਤਵਾਸ ਪੈਕੇਜ ਦੇ ਤਹਿਤ ਪ੍ਰਤੀ ਵਿਅਕਤੀ ਇਕ ਰਾਤ ਠਹਿਰਣ ਦਾ ਖ਼ਰਚ 19 ਡਾਲਰ ਜਾਂ 1,400 ਰੁਪਏ ਤੋਂ 79 ਡਾਲਰ ਜਾਂ 5,900 ਰੁਪਏ ਹੋਵੇਗਾ।

LEAVE A REPLY

Please enter your comment!
Please enter your name here