DC vs RR : ਸ਼੍ਰੇਅਸ ਅਈਅਰ ਨੇ ਕੀਤਾ ਸਹਿਵਾਗ ਦੇ ਰਿਕਾਰਡ ਦਾ ਮੁਕਾਬਲਾ

0
298

 ਰਾਜਸਥਾਨ ਰਾਇਲਜ਼ ਖ਼ਿਲਾਫ਼ ਖ਼ਰਾਬ ਸ਼ੁਰੂਆਤ ਤੋਂ ਬਾਅਦ ਦਿੱਲੀ ਕੈਪੀਟਲਜ਼ ਦੀ ਟੀਮ ਨੇ ਮਜ਼ਬੂਤ ਵਾਪਸੀ ਕੀਤੀ। ਦਿੱਲੀ ਦੀ ਇਸ ਵਾਪਸੀ ‘ਚ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਅਤੇ ਕਪਤਾਨ ਸ਼੍ਰੇਅਸ ਅਈਅਰ ਨੇ ਅਹਿਮ ਭੂਮਿਕਾ ਨਿਭਾਈ ਅਤੇ ਟੀਮ ਨੂੰ ਮਜ਼ਬੂਤ ਸਥਾਨ ‘ਤੇ ਲਿਆ ਕੇ ਖੜਾ ਕਰ ਦਿੱਤਾ। ਇਸ ਦੇ ਨਾਲ ਹੀ ਸ਼੍ਰੇਅਸ ਅਈਅਰ ਨੇ ਸਹਿਵਾਗ ਦੇ ਇੱਕ ਰਿਕਾਰਡ ਦਾ ਮੁਕਾਬਲਾ ਕਰ ਲਿਆ ਹੈ। ਅਈਅਰ ਨੇ ਦਿੱਲੀ ਲਈ ਸਭ ਤੋਂ ਜ਼ਿਆਦਾ ਅਰਧ ਸੈਂਕੜਾ ਲਗਾਉਣ ਦੇ ਮਾਮਲੇ ‘ਚ ਸਹਿਵਾਗ ਦਾ ਮੁਕਾਬਲਾ ਕੀਤਾ ਹੈ। 

ਦੇਖੋ ਰਿਕਾਰਡ-
ਆਈ.ਪੀ.ਐੱਲ. ‘ਚ ਦਿੱਲੀ ਲਈ ਸਭ ਤੋਂ ਜ਼ਿਆਦਾ 50 ਦੌੜਾਂ
ਸ਼੍ਰੇਅਸ ਅਈਅਰ – 15* 
ਵੀਰੇਂਦਰ ਸਹਿਵਾਗ  – 15
ਰਿਸ਼ਭ ਪੰਤ  – 11

ਇਸ ਮੈਚ ‘ਚ ਅਈਅਰ ਨੇ ਹੀ ਨਹੀਂ ਸਗੋਂ ਸ਼ਿਖਰ ਧਵਨ ਨੇ ਵੀ ਰਾਜਸਥਾਨ ਖ਼ਿਲਾਫ਼ ਇੱਕ ਰਿਕਾਰਡ ਬਣਾਇਆ ਹੈ। ਧਵਨ ਰਾਜਸਥਾਨ ਖ਼ਿਲਾਫ਼ ਸਭ ਤੋਂ ਜ਼ਿਆਦਾ ਅਰਧ ਸੈਂਕੜਾਂ ਲਗਾਉਣ ਦੇ ਮਾਮਲੇ ‘ਚ ਦੂਜੇ ਨੰਬਰ ‘ਤੇ ਆ ਗਏ ਹਨ। 

ਦੇਖੋ ਰਿਕਾਰਡ- 
IPL ‘ਚ ਰਾਜਸਥਾਨ ਰਾਇਲਜ਼ ਖ਼ਿਲਾਫ਼ ਸਭ ਤੋਂ ਜ਼ਿਆਦਾ 50+ ਦੌੜਾਂ
ਏ.ਬੀ. ਡਿਵੀਲਿਅਰਜ਼ – 7
ਸ਼ਿਖਰ ਧਵਨ – 6
ਸੁਰੇਸ਼ ਰੈਨਾ – 4

ਜ਼ਿਕਰਯੋਗ ਹੈ ਕਿ ਦਿੱਲੀ ਦੀ ਟੀਮ ਪੁਆਇੰਟ ਟੇਬਲ ‘ਚ ਦੂਜੇ ਸਥਾਨ ‘ਤੇ ਬਣੀ ਹੋਈ ਹੈ ਅਤੇ ਉਹ ਇਸ ਮੈਚ ਨੂੰ ਜਿੱਤ ਕੇ ਪੁਆਇੰਟ ਟੇਬਲ ‘ਚ ਪਹਿਲੇ ਸਥਾਨ ‘ਤੇ ਆਉਣਾ ਚਾਹੇਗੀ। ਉਥੇ ਹੀ ਰਾਜਸਥਾਨ ਦਿੱਲੀ ਨੂੰ ਹਰਾ ਪਲੇਅ ਆਫ ਦੀ ਰੇਸ ‘ਚ ਬਣੀ ਰਹਿਨਾ ਚਾਹੇਗੀ।

LEAVE A REPLY

Please enter your comment!
Please enter your name here