CSK ਦਾ ਬੱਲੇਬਾਜ਼ ਬੋਲਿਆ, ਮੈਚ ਤੋਂ ਬਾਅਦ ਧੋਨੀ ਦੇ ਕਮਰੇ ’ਚ ਜਾ ਕੇ ਕਰਦਾ ਸੀ ਇਹ ਕੰਮ

0
340

ਚੇਨਈ ਸੁਪਰ ਕਿੰਗ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਜਲਦੀ ਹੀ ਕ੍ਰਿਕਟ ਦੇ ਮੈਦਾਨ ’ਚ ਵਾਪਸੀ ਕਰਨ ਵਾਲੇ ਹਨ। ਉਨ੍ਹਾਂ ਦੇ ਪ੍ਰਸ਼ੰਸਕ ਇਕ ਵਾਰ ਫਿਰ ਮਾਹੀ ਦਾ ਜਲਵਾ ਵੇਖ ਸਕਣਗੇ। ਹਾਲਾਂਕਿ ਇਸ ਵਾਰ ਆਈ.ਪੀ.ਐੱਲ. ਦਾ ਲਾਈਵ ਰੋਮਾਂਚ ਦੁਬਈ ਦੇ ਸਟੇਡੀਅਮ ’ਚ ਵੇਖਿਆ ਜਾਵੇਗਾ। ਅਜਿਹੇ ’ਚ ਸੀ.ਐੱਸ.ਕੇ. ਦੇ ਬੱਲੇਬਾਜ਼ ਸੈਮ ਬਿਲਿੰਗਸ ਨੇ ਧੋਨੀ ਨੂੰ ਲੈ ਕੇ ਇਕ ਰੋਚਕ ਗੱਲ ਕਹੀ ਹੈ। ਦਰਅਸਲ, ਇਕ ਕ੍ਰਿਕਟ ਵੈੱਬਸਾਈਟ ਨਾਲ ਗੱਲਬਾਤ ਦੌਰਾਨ ਸੈਮ ਬਿਲਿੰਗਸ ਨੇ ਕਿਹਾ ਕਿ ਸੀ.ਐੱਸ.ਕੇ. ਨਾਲ ਬੀਤਾਏ ਦੋ ਸਾਲਾਂ ਨਾਲ ਉਸ ਨੂੰ ਬੇਹੱਦ ਪਿਆਰ ਹੈ। ਟੀਮ ਲਗਾਤਾਰ ਕੰਸੀਸਟੈਂਟ ਰਹੀ। ਚੇਨਈ ਤੋਂ ਇਲਾਵਾ ਓਨੀ ਕੰਸੀਸਟੈਂਟ ਟੀਮ ਸਿਰਫ ਮੁੰਬਈ ਇੰਡੀਅੰਸ ਦੀ ਹੈ। ਆਈ.ਪੀ.ਐੱਲ. ’ਚ ਟੂਰਨਾਮੈਂਟ ਜਿੱਤਣਾ ਬਹੁਤ ਚੰਗਾ ਰਿਹਾ। ਬਿਲਿੰਗਸ ਨੇ ਕਿਹਾ ਕਿ ਮੇਰੇ ਲਈ ਵੱਡੇ ਖਿਡਾਰੀਆਂ ਨਾਲ ਅਨੁਭਵ ਪ੍ਰਾਪਤ ਕਰਨਾ ਵੱਡੀ ਗੱਲ ਸੀ। ਓਵਰਸੀਜ਼ ਖਿਡਾਰੀਆਂ ਨਾਲ ਅਤੇ ਭਾਰਤੀ ਨੌਜਵਾਨ ਖਿਡਾਰੀਆਂ ਨਾਲ। ਮੇਰਾ ਮਤਲਬ ਹੈ, ਮੇਰੇ ਲਈ ਧੋਨੀ ਤੋਂ ਵੱਡਾ ਕੋਈ ਸਟਾਰ ਨਹੀਂ, ਉਹੀ ਸਨ ਜਿਨ੍ਹਾਂ ਨੇ ਮੇਰੀ ਭੂਮਿਕਾ ਯਕੀਨੀ ਕੀਤੀ। ਸਿੱਖਣ ਲਈ ਧੋਨੀ ਤੋਂ ਬਿਹਤਰ ਕੋਈ ਨਹੀਂ ਹੈ। ਉਹ ਜਿਸ ਤਰ੍ਹਾਂ ਆਪਣੇ ਦਿਮਾਗ ਦੀ ਵਰਤੋਂ ਕਰਦੇ ਹਨ ਅਤੇ ਕ੍ਰਿਕਟ ਦਾ ਮਜ਼ਾ ਲੈਂਦੇ ਹਨ, ਉਹ ਬੇਮਿਸਾਲ ਹੈ। ਬਿਲਿੰਗਸ ਨੇ ਅੱਗੇ ਕਿਹਾ ਕਿ ਧੋਨੀ ਟੀਮ ਦੀ ਏਕਤਾ ਬਣਾਈ ਰੱਖਣ ’ਚ ਕਾਫੀ ਮਦਦ ਕਰਦੇ ਹਨ। ਧੋਨੀ ਮਾਨਚੈਸਟਰ ਯੂਨਾਈਟਿਡ ਦੇ ਵੱਡੇ ਫੈਨ ਹਨ, ਜਿਸ ਨੇ ਮੈਨੂੰ ਉਹ ਬਨਣ ’ਚ ਮਦਦ ਕੀਤੀ ਜੋ ਅੱਜ ਮੈਂ ਹਾਂ। ਜਦੋਂ ਵੀ ਮਾਨਚੈਸਟਰ ਯੂਨਾਈਟਿਡ ਦੇ ਕੁਝ ਪ੍ਰਸ਼ੰਸਕ ਇਕੱਠੇ ਹੁੰਦੇ ਤਾਂ ਉਹ ਮੈਨੂੰ ਹਮੇਸ਼ਾ ਬੁਲਾਉਂਦੇ ਸਨ। ਅਸੀਂ ਧੋਨੀ ਦੇ ਕਮਰੇ ’ਚ ਹਮੇਸ਼ਾ ਮਾਨਚੈਸਟਰ ਯੂਨਾਈਟਿਡ ਦੇ ਮੈਚ ਵੇਖਦੇ ਸੀ। 

LEAVE A REPLY

Please enter your comment!
Please enter your name here