AUS ਦੇ ਗੋਲਕੀਪਰ ਲੈਂਗੇਰਕ ਕੋਰੋਨਾ ਪਾਜ਼ੇਟਿਵ, ਪਹਿਲਾਂ ਨਹੀਂ ਨਜ਼ਰ ਆਏ ਸੀ ਲੱਛਣ

0
1032

 ਜਾਪਾਨ ਦੀ ਫੁੱਟਬਾਲ ਜੇ-ਲੀਗ ਦੀ ਫਰਸਟ ਡਿਵੀਜ਼ਨ ਟੀਮ ਨਾਗੋਆ ਗ੍ਰੈਂਪਸ ਦੇ ਆਸਟਰੇਲੀਆਈ ਗੋਲਕੀਪਰ ਮਿਸ਼ੇਲ ਲੈਂਗੇਰਕ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਲੈਂਗੇਰਕ ਕੋਰੋਨਾ ਤੋਂ ਪੀੜਤ ਹੋਣ ਵਾਲੇ ਕਲੱਬ ਦੇ ਦੂਜੇ ਖਿਡਾਰੀ ਹਨ। ਜਾਪਾਨ ਦੀ ਸਮਾਚਾਰ ਏਜੰਸੀ ਕਿਓਡੋ ਦੀ ਰਿਪੋਰਟ ਦੇ ਅਨੁਸਾਰ, ਆਸਟਰੇਲੀਆ ਦੇ ਲਈ ਅੱਠ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਲੈਂਗੇਰਕ ‘ਚ ਹਾਲਾਂਕਿ ਕਿਸੇ ਤਰ੍ਹਾਂ ਦੇ ਲੱਛਣ ਨਜ਼ਰ ਨਹੀਂ ਆਏ ਸਨ। ਸਮਾਚਾਰ ਏਜੰਸੀ ਸਿੰਹੁਆ ਦੀ ਰਿਪੋਰਟ ਦੇ ਅਨੁਸਾਰ ਇਸ ਤੋਂ ਪਹਿਲਾਂ ਨਾਗੋਆ ਦੇ ਸਟ੍ਰਾਈਕਰ ਮੂ ਕਾਨਾਜਾਕੀ ਦੀ ਰਿਪੋਰਟ ਪਾਜ਼ੇਟਿਵ ਆਈ ਸੀ। 31 ਸਾਲ ਦੇ ਕਾਨਾਜਾਕੀ ਨੇ ਟੀਮ ਦੇ ਟ੍ਰੇਨਿੰਗ ਤੋਂ ਬਾਅਦ ਸਿਰ ਦਰਦ ਤੋ ਬੁਖਾਰ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਉਸਦੀ ਕੋਰੋਨਾ ਜਾਂਚ ਕਰਵਾਈ ਗਈ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ।

LEAVE A REPLY

Please enter your comment!
Please enter your name here