75 ਸਾਲਾਂ ‘ਚ ਪਹਿਲੀ ਵਾਰ UN ਮਹਾਸਭਾ ਵਿਚ ਇਕੱਠੇ ਨਹੀਂ ਹੋਣਗੇ ਵਿਸ਼ਵ ਭਰ ਦੇ ਨੇਤਾ

0
167

ਕੋਰੋਨਾ ਵਾਇਰਸ ਨੇ ਸਭ ਕੁਝ ਬਦਲ ਦਿੱਤਾ ਹੈ। ਇਸ ਸਾਲ ਅਜਿਹਾ ਸਭ ਕੁੱਝ ਹੋ ਰਿਹਾ ਹੈ, ਜੋ ਪਹਿਲਾਂ ਕਦੇ ਨਹੀਂ ਹੋਇਆ। ਹਰ ਸਾਲ ਸਤੰਬਰ ਮਹੀਨੇ ਹੋਣ ਵਾਲੀ ਸੰਯੁਕਤ ਰਾਸ਼ਟਰ ਦੀ ਮਹਾਸਭਾ ਦਾ ਇਸ ਵਾਰ ਹੋਣਾ ਮੁਸ਼ਕਲ ਦਿਖਾਈ ਦੇ ਰਿਹਾ ਹੈ।ਸੰਯੁਕਤ ਰਾਸ਼ਟਰ ਮਹਾਸਕੱਤਰ ਦਾ ਕਹਿਣਾ ਹੈ ਕਿ ਇਸ ਸਾਲ ਦੁਨੀਆ ਦੇ ਨੇਤਾਵਾਂ ਦਾ ਮਹਾਸਭਾ ਲਈ ਆਉਣਾ ਨਾਮੁਮਕਿਨ ਹੈ, ਜੋ ਕਿ 75 ਸਾਲ ਵਿਚ ਪਹਿਲੀ ਵਾਰ ਹੋਵੇਗਾ। ਸੰਯੁਕਤ ਰਾਸ਼ਟਰ ਦੇ ਤਿਜਾਨੀ ਮੁਹੰਮਦ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ 193 ਦੇਸ਼ਾਂ ਦੇ ਨੇਤਾ ਆਪਣਾ ਸੰਬੋਧਨ ਯੂ. ਐੱਨ. ਨੂੰ ਜ਼ਰੂਰ ਦੇਣਗੇ ਪਰ ਇਸ ਵਾਰ ਉਨ੍ਹਾਂ ਦਾ ਨਿਊਯਾਰਕ ਆ ਕੇ ਮਹਾਸਭਾ ਵਿਚ ਹਿੱਸਾ ਲੈਣਾ ਮੁਸ਼ਕਲ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਰਾਸ਼ਟਰਪਤੀ ਜਾਂ ਇਕ ਨੇਤਾ ਕਦੇ ਇਕੱਲਾ ਨਹੀਂ ਚੱਲਦਾ ਅਤੇ ਪੂਰੇ ਡੈਲੀਗੇਸ਼ਨ ਨਾਲ ਨਿਊਯਾਰਕ ਆਉਣਾ ਅਜੇ ਸੰਭਵ ਨਹੀਂ ਲੱਗ ਰਿਹਾ। ਦੇਖਦੇ ਹਾਂ ਕਿ ਕੀ ਹੋਵੇਗਾ, ਪਰ ਹੁਣ ਤੱਕ ਜੋ ਹੁੰਦਾ ਆਇਆ ਹੈ, ਅਜਿਹਾ ਤਾਂ ਇਸ ਵਾਰ ਨਹੀਂ ਹੁੰਦਾ ਲੱਗ ਰਿਹਾ।

LEAVE A REPLY

Please enter your comment!
Please enter your name here