624 ਦੌੜਾਂ ਦੀ ਸਾਂਝੇਦਾਰੀ ਦੌਰਾਨ ਖਾਣੇ ‘ਤੇ ਚਰਚਾ ਕਰਦੇ ਰਹੇ ਸੀ ਸੰਗਾਕਾਰਾ-ਜੈਵਰਧਨੇ

0
331

ਟੈਸਟ ਕ੍ਰਿਕਟ ਦੀ ਸਭ ਤੋਂ ਵੱਡੀ ਸਾਂਝੇਦਾਰੀ ਨੂੰ 14 ਸਾਲ ਪੂਰੇ ਹੋ ਗਏ ਹਨ। ਦੱਖਣੀ ਅਫਰੀਕਾ ਵਿਰੁੱਧ ਕੋਲੰਬੋ ਦੇ ਮੈਦਾਨ ‘ਤੇ ਸ਼੍ਰੀਲੰਕਾਈ ਕ੍ਰਿਕਟਰ ਕੁਮਾਰ ਸੰਗਾਕਾਰਾ ਤੇ ਮਹੇਲਾ ਜੈਵਰਧਨੇ ਨੇ ਰਿਕਾਰਡ 624 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਇਹ ਟੈਸਟ ਕ੍ਰਿਕਟ ਦੀ ਸਭ ਤੋਂ ਵੱਡੀ ਸਾਂਝੇਦਾਰੀ ਹੈ। ਸੰਗਾਕਾਰਾ ਨੇ ਇਸ ਦੌਰਾਨ 675 ਮਿੰਟ ਬੱਲੇਬਾਜ਼ੀ ਕਰਦੇ ਹੋਏ 457 ਗੇਂਦਾਂ ਵਿਚ 287 ਦੌੜਾਂ ਬਣਾਈਆਂ ਸਨ। ਸੰਗਾਕਾਰਾ ਨੇ ਇਸ ਦੌਰਾਨ 35 ਚੌਕੇ ਵੀ ਲਾਏ। ਉਥੇ ਹੀ ਜੈਵਰਧਨੇ ਨੇ ਸਾਢੇ 12 ਘੰਟੇ ਬੱਲੇਬਾਜ਼ੀ ਕਰਦੇ ਹੋਏ 572 ਗੇਂਦਾਂ ਵਿਚ 43 ਚੌਕੇ ਤੇ 1 ਛੱਕੇ ਦੀ ਮਦਦ ਨਾਲ 374 ਦੌੜਾਂ ਬਣਾ ਦਿੱਤੀਆਂ।ਆਪਣੀ ਸਾਂਝੇਦਾਰੀ ਨੂੰ ਯਾਦ ਕਰਦੇ ਹੋਏ ਸੰਗਾਕਾਰਾ ਨੇ ਇਕ ਇੰਟਰਵਿਊ ਵਿਚ ਦੱਸਿਆ ਸੀ ਕਿ ਉਹ ਸਾਡਾ ਦਿਨ ਸੀ। ਅਸੀਂ ਪਹਿਲੀ ਵਾਰ ਤਦ ਮਿਲੇ ਸੀ ਜਦੋਂ ਅੰਡਰ-17 ਦੇ ਮੁਕਾਬਲੇ ਹੁੰਦੇ ਸਨ। ਮੈਂ ਕੈਂਡੀ ਤੋਂ ਸੀ ਤੇ ਮਹੇਲਾ ਕੋਲੰਬੋ ਤੋਂ। ਅਸੀਂ ਇਕੱਠੇ ਬਹੁਤ ਸਾਰੀ ਕ੍ਰਿਕਟ ਇਕੱਠੇ ਖੇਡੀ ਸੀ ਤੇ ਸਾਡੇ ਵਿਚਾਲੇ ਕ੍ਰਿਕਟ ਦੀ ਚੰਗੀ ਸਮਝ ਸੀ। ਦੱਖਣੀ ਅਫਰੀਕਾ ਵਿਰੁੱਧ ਜਦੋਂ 14 ਦੌੜਾਂ ‘ਤੇ 2 ਵਿਕਟਾਂ ਡਿੱਗ ਚੁੱਕੀਆਂ ਸਨ ਤਦ ਮਹੇਲਾ ਕ੍ਰੀਜ਼ ‘ਤੇ ਆਇਆ ਸੀ ।ਫਿਰ ਅਸੀਂ ਇਹ ਰਿਕਰਾਡ ਸਾਂਝੇਦਾਰੀ ਕੀਤੀ ਅਤੇ ਇਸ ਸਾਂਝੇਦਾਰੀ ਦੌਰਾਨ ਅਸੀਂ ਸਿਰਫ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ ਤੇ ਖਾਣੇ ਬਾਰੇ ਹੀ ਗੱਲਬਾਤ ਕਰਦੇ ਰਹੇ। ਅਸੀਂ ਵਾਰ-ਵਾਰ ਇਕ-ਦੂਜੇ ਨੂੰ ਪੁੱਛ ਰਹੇ ਸੀ ਕਿ ਰਾਤ ਨੂੰ ਅਸੀਂ ਖਾਧਾ ਸੀ। ਉਹ ਦਿਨ ਦੌੜਾਂ ਦਾ ਸੀ। ਅਸੀਂ ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ਨੂੰ ਰੱਝ ਕੇ ਖੇਡਿਆ।”ਜੈਵਰਧਨੇ ਨੇ ਕਿਹਾ,”ਮੇਰੇ ਬੱਲੇ ‘ਤੇ ਗੇਂਦ ਚੰਗੀ ਤਰ੍ਹਾਂ ਨਾਲ ਆ ਰਹੀ ਸੀ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਅਸੀਂ ਸਾਂਝੇਦਾਰੀ ਦਾ ਕੋਈ ਰਿਕਾਰਡ ਤੋੜ ਚੁੱਕੇ ਹਾਂ। ਜਦੋਂ ਮੈਂ ਪੈਵੇਲੀਅਨ ਵਿਚ ਆਇਆ ਤਾਂ ਪਤਾ ਲੱਗਾ ਕਿ ਮੈਂ ਇਕ ਹੋਰ ਰਿਕਾਰਡ ਤੋੜ ਸਕਦਾ ਸੀ। ਇਹ ਰਿਕਾਰਡ ਸੀ ਬ੍ਰਾਇਨ ਲਾਰਾ ਦੇ ਨਾਂ ਟੈਸਟ ਕ੍ਰਿਕਟ ਵਿਚ 400 ਦੌੜਾਂ ਬਣਾਉਣ ਦਾ ਪਰ ਮੈਨੂੰ ਸੰਤੁਸ਼ਟੀ ਹੋਈ ਕਿ ਮੈਂ ਚੰਗੀ ਕ੍ਰਿਕਟ ਖੇਡੀ ਹੈ।

LEAVE A REPLY

Please enter your comment!
Please enter your name here