6000 ਦੌੜਾਂ ਪੂਰੀਆਂ ਕਰਨ ਵਾਲੇ ਪਾਕਿ ਦੇ 5ਵੇਂ ਖਿਡਾਰੀ ਬਣੇ ਅਜ਼ਹਰ ਅਲੀ

0
125

ਪਾਕਿਸਤਾਨ ਦੇ ਕਪਤਾਨ ਅਜ਼ਹਰ ਅਲੀ ਨੇ ਟੈਸਟ ਕ੍ਰਿਕਟ ‘ਚ 6000 ਦੌੜਾਂ ਪੂਰੀਆਂ ਕਰ ਲਈਆਂ ਹਨ ਅਤੇ ਇਹ ਉਪਲੱਬਧੀ ਹਾਸਲ ਕਰਨ ਵਾਲੇ ਉਹ ਪੰਜਵੇਂ ਪਾਕਿਸਤਾਨੀ ਬੱਲੇਬਾਜ਼ ਬਣ ਗਏ ਹਨ। 35 ਸਾਲਾ ਅਜ਼ਹਰ ਨੇ ਇੰਗਲੈਂਡ ਵਿਰੁੱਧ ਤੀਜੇ ਤੇ ਆਖਰੀ ਟੈਸਟ ਦੇ ਤੀਜੇ ਦਿਨ ਐਤਵਾਰ ਨੂੰ ਆਪਣੀ ਪਾਰੀ ਦੀ 43ਵੀਂ ਦੌੜ ਪੂਰੀ ਕਰਨ ਦੇ ਨਾਲ ਹੀ ਇਹ ਉਪਲੱਬਧੀ ਆਪਣੇ ਨਾਂ ਕਰ ਲਈ। ਅਜ਼ਹਰ ਆਪਣੇ 81ਵੇਂ ਟੈਸਟ ‘ਚ ਇਸ ਉਪਲੱਬਧੀ ‘ਤੇ ਪਹੁੰਚੇ ਹਨ।ਉਹ 6000 ਟੈਸਟ ਦੌੜਾਂ ਪੂਰੀਆਂ ਕਰਨ ਵਾਲੇ ਪਾਕਿਸਤਾਨ ਦੇ ਪੰਜਵੇਂ ਤੇ ਦੁਨੀਆ ਦੇ 68ਵੇਂ ਬੱਲੇਬਾਜ਼ ਬਣ ਗਏ ਹਨ। ਪਾਕਿਸਤਾਨ ‘ਚ ਅਜ਼ਹਰ ਤੋਂ ਪਹਿਲਾਂ ਇਹ ਉਪਲੱਬਧੀ ਯੂਨਿਸ ਖਾਨ (118 ਟੈਸਟ, 10099 ਦੌੜਾਂ), ਜਾਵੇਦ ਮਿਆਂਦਾਦ (124 ਟੈਸਟ, 8832 ਦੌੜਾਂ), ਇੰਜ਼ਮਾਮੁਲ ਹੱਕ (119 ਟੈਸਟ, 8829 ਦੌੜਾਂ) ਤੇ ਮੁਹੰਮਦ ਯੁਸਫ (90 ਟੈਸਟ, 7530 ਦੌੜਾਂ) ਹਾਸਲ ਸੀ।

LEAVE A REPLY

Please enter your comment!
Please enter your name here