5 ਕੈਨੇਡੀਅਨ ਮਿਲਟਰੀ ਮੈਂਬਰ ਪਾਏ ਗਏ ਕੋਵਿਡ-19 ਪਾਜ਼ੇਟਿਵ

0
95

ਓਟਾਵਾ (ਭਾਸ਼ਾ): ਕੈਨੇਡਾ ਵਿਚ ਹੁਣ ਨਰਸਿੰਗ ਹੋਮ ਵੀ ਕੋਵਿਡ-19 ਮਹਾਮਾਰੀ ਦੀ ਚਪੇਟ ਵਿਚ ਆ ਗਏ ਹਨ। ਤਾਜ਼ਾ ਜਾਣਕਾਰੀ ਮੁਤਾਬਕ ਕੈਨੇਡਾ ਦੇ ਹਥਿਆਰਬੰਦ ਬਲਾਂ ਦੇ 5 ਮੈਂਬਰ, ਜੋ ਕਿਊਬੇਕ ਅਤੇ ਓਂਟਾਰੀਓ ਵਿਚ ਨਰਸਿੰਗ ਹੋਮ ਵਿਚ ਸੇਵਾ ਕਰ ਰਹੇ ਸਨ ਉਹ ਪਾਜ਼ੇਟਿਵ ਪਾਏ ਗਏ ਹਨ। ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਦੇ ਮੁਤਾਬਕ 5 ਮੈਂਬਰਾਂ ਵਿਚੋਂ 4 ਕਿਊਬੇਕ ਵਿਚ ਅਤੇ ਇਕ ਓਂਟਾਰੀਓ ਵਿਚ ਸੇਵਾ ਕਰ ਰਿਹਾ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਸ਼ੁੱਕਰਵਾਰ ਦੀ ਪ੍ਰੈੱਸ ਕਾਨਫਰੰਸ ਵਿਚ 5 ਮਾਮਲਿਆਂ ਦੀ ਪੁਸ਼ਟੀ ਕੀਤੀ ਪਰ ਵੇਰਵਾ ਨਹੀਂ ਦਿੱਤਾ।  ਲੱਗਭਗ 1700 ਮਿਲਟਰੀ ਮੈਂਬਰ ਕਥਿਤ ਤੌਰ ‘ਤੇ ਕੋਵਿਡ-19 ਇਨਫੈਕਟਿਡ ਹੋਣ ਦੇ ਬਾਅਦ ਕਿਊਬੇਕ ਵਿਚ 25 ਅਤੇ ਓਂਟਾਰੀਓ ਵਿਚ 5 ਨਰਸਿੰਗ ਹੋਮ ਵਿਚ ਕੰਮ ਕਰ ਰਹੇ ਸਨ। ਇਹ ਕਥਿਤ ਤੌਰ ‘ਤੇ ਸਫਾਈ, ਭੋਜਨ ਪਰੋਸਣ ਅਤੇ ਸੀਨੀਅਰਾਂ ਦੀਆਂ ਬੁਨਿਆਦੀ ਲੋੜਾਂ ਦੀ ਮਦਦ ਕਰਨ ਦਾ ਕੰਮ ਕਰਦੇ ਹਨ।ਕੈਨੇਡਾ ਦੀ ਜਨਤਕ ਸਿਹਤ ਏਜੰਸੀ ਦੇ ਮੁਤਾਬਕ ਨਰਸਿੰਗ ਹੋਮ ਵਿਚ ਹੋਣ ਵਾਲੀਆਂ ਮੌਤਾਂ, ਰਾਸ਼ਟਰ ਵਿਚ ਕੋਰੋਨਾਵਾਇਰਸ ਦੀਆਂ ਮੌਤਾਂ ਦਾ 80 ਫੀਸਦੀ ਤੋਂ ਵੱਧ ਹਿੱਸਾ ਹੁੰਦਾ ਹੈ।ਕੈਨੇਡਾ ਨੇ ਕੋਵਿਡ-19 ਦੇ ਹੁਣ ਤੱਕ 74,750 ਮਾਮਲੇ ਅਤੇ 5,553 ਮੌਤਾਂ ਦੀ ਪੁਸ਼ਟੀ ਕੀਤੀ ਹੈ। ਮੰਤਰਾਲੇ ਨੇ ਕਿਹਾ ਕਿ ਉਹ ਕੈਨੇਡੀਅਨ ਲੋਕਾਂ ਨੂੰ ਕੋਵਿਡ-19 ਲਈ ਹਰ ਦੋ ਹਫਤੇ ਵਿਚ ਪਰੀਖਣ ਕੀਤੇ ਗਏ ਮਿਲਟਰੀ ਮੈਂਬਰਾਂ ਦੀ ਗਿਣਤੀ ਦੇ ਬਾਰੇ ਵਿਚ ਸੂਚਿਤ ਕਰਨ ਲਈ ਅਪਡੇਟ ਪ੍ਰਦਾਨ ਕਰੇਗਾ।

LEAVE A REPLY

Please enter your comment!
Please enter your name here