ਅਮਰੀਕਾ ਅਗਲੇ 4 ਸਾਲਾਂ ਦੌਰਾਨ ਪ੍ਰਸ਼ਾਂਤ ਮਹਾਸਾਗਰ ਵਿਚ ਹਾਈਪਰਸੋਨਿਕ ਮਿਜ਼ਾਇਲਾਂ ਦੇ ਘੱਟ ਤੋਂ ਘੱਟ 40 ਪ੍ਰੀਖਣ ਕਰਨ ਦੀ ਯੋਜਨਾ ਬਣਾ ਰਿਹਾ ਹੈ। ਅਮਰੀਕੀ ਰੱਖਿਆ ਵਿਭਾਗ ਅਤੇ ਇੰਜੀਨੀਅਰਿੰਗ ਦੇ ਨਿਰਦੇਸ਼ਕ ਮਾਰਕ ਲੁਇਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਲੁਇਸ ਨੇ ਕਿਹਾ ਕਿ ਅਗਲੇ ਕੁਝ ਸਾਲਾਂ ਦੌਰਾਨ ਅਸੀਂ ਹਾਈਪਰਸੋਨਿਕ ਮਿਜ਼ਾਇਲ ਦੇ 40 ਤੋਂ ਵਧੇਰੇ ਪ੍ਰੀਖਣ ਕਰਨ ਦੀ ਯੋਜਨਾ ਬਣਾਈ ਹੈ। ਅਸੀਂ ਪਾਣੀ ਦੇ ਉੱਪਰ ਵਿਸ਼ੇਸ਼ ਰੂਪ ਨਾਲ ਪ੍ਰਸ਼ਾਂਤ ਮਹਾਸਾਗਰ ਖੇਤਰ ਵਿਚ ਲੰਬੀ ਦੂਰੀ ਦੀ ਮਿਜ਼ਾਇਲ ਦੀ ਮਾਰਕ ਸਮਰੱਥਾ ਦਾ ਪ੍ਰੀਖਣ ਕਰ ਰਹੇ ਹਾਂ। ਉੱਥੇ ਅਸੀਂ ਐਕਸ-51 ਦਾ ਪ੍ਰੀਖਣ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਹਥਿਆਰ ਪ੍ਰਣਾਲੀ ਦੇ ਖੇਤਰ ਵਿਚ ਰੂਸ ਅਤੇ ਚੀਨ ਬਹੁਤ ਅੱਗੇ ਹਨ, ਇਸ ਦੇ ਜਵਾਬ ਵਿਚ ਟਰੰਪ ਪ੍ਰਸ਼ਾਸਨ ਵਲੋਂ ਹਾਈਪਰਸੋਨਿਕ ਮਿਜ਼ਾਇਲ ਪ੍ਰੋਗਰਾਮ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਅਮਰੀਕੀ ਰੱਖਿਆ ਵਿਗਿਆਨ ਨੇ ਕਿਹਾ ਕਿ ਚੀਨ ਨੇ ਅਮਰੀਕੀ ਸੂਤਰਾਂ ਦੀ ਵਰਤੋਂ ਕਰਕੇ ਤਕਨੀਕ ਹਾਸਲ ਕੀਤੀ ਹੈ ਪਰ ਰੂਸ ਹਾਈਪਰਸੋਨਿਕ ਮਿਜ਼ਾਇਲ ਪ੍ਰੀਖਣ ਦੇ ਮਾਮਲੇ ਵਿਚ ਬਹੁਤ ਅੱਗੇ ਹੈ।