2023 ਵਿੱਚ ਇੱਕ ਵਾਰ ਕਸ਼ਮੀਰ ਜ਼ਰੂਰ ਜਾਓ, ਦਿਲ ਖੁਸ਼ ਕਰ ਦੇਵੇਗਾ ਧਰਤੀ ਦੇ ਸਵਰਗ ਦਾ ਇਹ ਨਜ਼ਾਰਾ

0
42

ਸਰਦੀਆਂ ਵਿੱਚ ਘੁੰਮਣ-ਫਿਰਨ ਦੇ ਸ਼ੌਕੀਨ ਲੋਕ ਅਕਸਰ ਨਵਾਂ ਸਾਲ ਸ਼ੁਰੂ ਹੁੰਦੇ ਹੀ ਘੁੰਮਣ ਜਾਣ ਦੀ ਯੋਜਨਾ ਬਣਾਉਂਦੇ ਹਨ। ਜੇਕਰ ਤੁਸੀਂ ਵੀ ਇਸ ਸਾਲ ਕੁਝ ਘੁੰਮਣਾ ਚਾਹੁੰਦੇ ਹੋ, ਤਾਂ ਜੰਮੂ-ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ ਨੂੰ ਦੇਖਣ ਲਈ ਜ਼ਰੂਰ ਜਾਓ, ਜਿਸ ਨੂੰ ਧਰਤੀ ‘ਤੇ ਸਵਰਗ ਕਿਹਾ ਜਾਂਦਾ ਹੈ।

ਬਰਫ਼ ਨਾਲ ਢਕੇ ਪਹਾੜ ਨਵੇਂ ਸਾਲ ਵਿੱਚ ਤੁਹਾਡਾ ਸਵਾਗਤ ਕਰਨ ਲਈ ਤਿਆਰ ਹਨ। ਕਸ਼ਮੀਰ ਦੇ ਮੈਦਾਨੀ ਇਲਾਕਿਆਂ ਵਿੱਚ ਹਲਕੀ ਬਰਫ਼ਬਾਰੀ ਹੋਈ ਹੈ, ਜਦੋਂ ਕਿ ਉੱਚੇ ਇਲਾਕਿਆਂ ਵਿੱਚ ਦਰਮਿਆਨੀ ਬਰਫ਼ਬਾਰੀ ਹੋਈ ਹੈ। ਬਰਫ਼ਬਾਰੀ ਨੇ ਨਾ ਸਿਰਫ਼ ਕਸ਼ਮੀਰ ਘਾਟੀ ਵਿੱਚ ਲੰਬੇ ਸਮੇਂ ਤੋਂ ਸੁੱਕੇ ਦੌਰ ਨੂੰ ਤੋੜ ਦਿੱਤਾ, ਸਗੋਂ ਸੈਲਾਨੀਆਂ ਵਿੱਚ ਵੀ ਖੁਸ਼ੀ ਦੀ ਲਹਿਰ ਲਿਆ ਦਿੱਤੀ।

ਘਾਟੀ ਦੇ ਕਈ ਹਿੱਸਿਆਂ ਵਿਚ ਧੁੰਦ ਦੀ ਸੰਘਣੀ ਪਰਤ ਹੈ, ਉਥੋਂ ਦਾ ਨਜ਼ਾਰਾ ਬਹੁਤ ਖੂਬਸੂਰਤ ਲੱਗਦਾ ਹੈ। ਬਰਫ਼ਬਾਰੀ ਨੇ ਗੁਲਮਰਗ ਅਤੇ ਪਹਿਲਗਾਮ ਨੂੰ ਛੱਡ ਕੇ ਸਾਰੀ ਘਾਟੀ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਸੁਧਾਰ ਲਿਆਇਆ ਅਤੇ ਘਾਟੀ ਵਿੱਚ ਸੈਲਾਨੀਆਂ ਦੇ ਚਿਹਰੇ ਖਿੜ ਗਏ।

ਦੂਰ-ਦੁਰਾਡੇ ਤੋਂ ਕਸ਼ਮੀਰ ਦਾ ਦੌਰਾ ਕਰਨ ਆਏ ਇੱਕ ਸੈਲਾਨੀ ਨੇ ਕਿਹਾ- “ਬਰਫ਼ਬਾਰੀ ਦਾ ਅਨੁਭਵ ਕਰਕੇ ਬਹੁਤ ਵਧੀਆ ਲੱਗਾ। ਅਸੀਂ ਮੌਮਸ ਦੀ ਭਵਿੱਖਬਾਣੀ ਅਨੁਸਾਰ ਕੁਝ ਬਰਫ਼ ਦੇਖਣ ਦੀ ਉਮੀਦ ਕਰ ਰਹੇ ਸੀ। ਰੱਬ ਨੇ ਸਾਡੀ ਸੁਣੀ। ਮਜ਼ਾ ਆ ਗਿਆ!

ਸੈਲਾਨੀਆਂ ਦਾ ਕਹਿਣਾ ਹੈ ਕਿ ਬਰਫ਼ਬਾਰੀ ਦਾ ਅਨੁਭਵ ਕਰਨਾ ਇੱਕ ਸੁਫ਼ਨਾ ਸਾਕਾਰ ਹੋਣ ਵਰਗਾ ਹੈ। ਸ਼੍ਰੀਨਗਰ ਦਾ ਘੱਟੋ-ਘੱਟ ਤਾਪਮਾਨ 0.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 

LEAVE A REPLY

Please enter your comment!
Please enter your name here