100 ਦਿਨ ਬਾਅਦ ਵੀਅਤਨਾਮ ‘ਚ ਫੈਲ ਰਿਹਾ ਨਵਾਂ ਰਹੱਸਮਈ ਕੋਰੋਨਾ

0
291

 ਜਦੋਂ ਪੂਰੀ ਦੁਨੀਆ ਕੋਰੋਨਾਵਾਇਰਸ ਮਹਾਮਾਰੀ ਨਾਲ ਜੂਝ ਰਹੀ ਸੀ ਉਦੋਂ ਵੀਅਤਨਾਮ ਵਿਚ 100 ਦਿਨਾਂ ਤੋਂ ਉੱਪਰ ਬੀਤ ਜਾਣ ਦੇ ਬਾਅਦ ਵੀ ਕੋਰੋਨਾ ਦਾ ਇਕ ਵੀ ਮਾਮਲਾ ਨਹੀਂ ਆਇਆ। ਨਾ ਹੀ ਕਿਸੇ ਦੀ ਮੌਤ ਹੋਈ ਅਤੇ ਨਾ ਹੀ ਕੋਈ ਸਥਾਨਕ ਟ੍ਰਾਂਸਮਿਸ਼ਨ ਦਾ ਮਾਮਲਾ ਆਇਆ ਪਰ ਪਿਛਲੇ ਇਕ ਹਫਤੇ ਤੋਂ ਵੀਅਤਨਾਮ ਵਿਚ ਕੋਰੋਨਾਵਾਇਰਸ ਦਾ ਰਹੱਸਮਈ ਇਨਫੈਕਸ਼ਨ ਫੈਲ ਰਿਹਾ ਹੈ।ਇਸ ਸਬੰਧੀ ਵੀਅਤਨਾਮ, ਦੁਨੀਆ ਭਰ ਦੇ ਡਾਕਟਰ ਅਤੇ ਵਿਗਿਆਨੀ ਪਰੇਸ਼ਾਨ ਹਨ। ਸਭ ਤੋਂ ਪਹਿਲਾ ਮਾਮਲਾ ਵੀਅਤਨਾਮ ਦੇ ਡਾਨਾਂਗ ਤੋਂ ਸਾਹਮਣੇ ਆਇਆ। ਇੱਥੇ ਇਕ 57 ਸਾਲਾ ਸ਼ਖਸ ਨਵੇਂ ਕੋਵਿਡ-19 ਇਨਫੈਕਸ਼ਨ ਨਾਲ ਬੀਮਾਰ ਹੋਇਆ। ਉਸ ਨੂੰ ਲਾਈਫ ਸਪੋਰਟ ਸਿਸਟਮ ‘ਤੇ ਰੱਖਿਆ ਗਿਆ। ਅਚਾਨਕ ਦੇਸ਼ ਦੇ 5 ਹਸਪਤਾਲਾਂ ਵਿਚ ਅਜਿਹੇ ਹੀ ਮਾਮਲਿਆਂ ਦੀਆਂ ਖਬਰਾਂ ਆਉਣ ਲੱਗੀਆਂ। ਇਕ ਹਫਤੇ ਵਿਚ ਇਸ ਨਵੇਂ ਕੋਰੋਨਾਵਾਇਰਸ ਦੇ ਇਨਫੈਕਸ਼ਨ ਨੇ ਹਨੋਈ, ਹੋ ਚੀ ਮਿਨਹ ਸਿਟੀ ਅਤੇ ਦੋ ਰਾਜਾਂ ਨੂੰ ਆਪਣੇ ਕਬਜ਼ੇ ਵਿਚ ਲੈਲਿਆ। ਇੱਥੋਂ ਤੱਕ ਕਿ ਵੀਅਤਨਾਮ ਦੇ ਦੂਰ-ਦੁਰਾਡੇ ਪਹਾੜੀ ਇਲਾਕਿਆਂ ਵਿਚ ਵੀ ਇਸ ਨਵੇਂ ਰਹੱਸਮਈ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤੱਕ ਇਸ ਨਵੇਂ ਰਹੱਸਮਈ ਕੋਰੋਨਾਵਾਇਰਸ ਕਾਰਨ ਕਰੀਬ 450 ਲੋਕ ਬੀਮਾਰ ਪੈ ਚੁੱਕੇ ਹਨ। ਭਾਵੇਂਕਿ ਵੀਅਤਨਾਮ ਦੀ ਸਰਕਾਰ ਇਹ ਕਹਿ ਰਹੀ ਹੈ ਕਿ ਉਸ ਨੇ ਇਸ ਨਵੇਂ ਵਾਇਰਸ ਨੂੰ ਰੋਕਣ ਲਈ ਕਾਫੀ ਜ਼ਿਆਦਾ ਕੋਸ਼ਿਸ਼ਾਂ ਕੀਤੀਆਂ ਹਨ।

ਸਿਰਫ ਵੀਅਤਨਾਮ ਹੀ ਨਹੀਂ ਸਗੋਂ ਜਾਪਾਨ, ਚੀਨ, ਆਸਟ੍ਰੇਲੀਆ ਅਤੇ ਦੱਖਣੀ ਕੋਰੀਆ ਵਿਚ ਵੀ ਬੁੱਧਵਾਰ ਮਤਲਬ 29 ਜੁਲਾਈ ਨੂੰ ਕੋਰੋਨਾਵਾਇਰਸ ਦੇ ਮਾਮਲਿਆਂ ਵਿਚ ਵਾਧਾ ਦੇਖਿਆ ਗਿਆ ਸੀ। ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿਚ ਬੁੱਧਵਾਰ ਨੂੰ 295 ਨਵੇਂ ਮਾਮਲੇ ਸਾਹਮਣੇ ਆਏ ਸਨ। ਜਦਕਿ 9 ਲੋਕਾਂ ਦੀ ਮੌਤ ਹੋ ਗਈ ਸੀ।ਭਾਵੇਂਕਿ ਵੀਅਤਨਾਮ ਵਿਚ ਜਿੱਥੇ 9.5 ਕਰੋੜ ਲੋਕ ਰਹਿੰਦੇ ਹਨ, ਇੱਥੇ ਕੋਰੋਨਾਵਾਇਰਸ ਕਾਰਨ ਇਕ ਵੀ ਮੌਤ ਨਹੀਂ ਹੋਈ ਹੈ। ਪਰ ਹੁਣ ਇਸ ਨਵੇਂ ਕੋਰੋਨਾਵਾਇਰਸ ਕਾਰਨ ਲੋਕਾਂ ਦੀ ਹਾਲਤ ਖਰਾਬ ਹੋ ਰਹੀ ਹੈ । ਵਿਗਿਆਨੀ ਅਤੇ ਡਾਕਟਰ ਬਹੁਤ ਪਰੇਸ਼ਾਨ ਹਨ ਕਿਉਂਕਿ ਨਵਾਂ ਇਨਫੈਕਸ਼ਨ ਪੁਰਾਣੇ ਵਾਲੇ ਨਾਲੋਂ ਜ਼ਿਆਦਾ ਖਤਰਨਾਕ ਦਿਸ ਰਿਹਾ ਹੈ। 

ਵੀਅਤਨਾਮ ਨੇ ਕਰੀਬ 80 ਹਜ਼ਾਰ ਘਰੇਲੂ ਸੈਲਾਨੀਆਂ ਨੂੰ ਵਾਪਸ ਉਹਨਾਂ ਦੇ ਸ਼ਹਿਰ ਭੇਜ ਦਿੱਤਾ ਹੈ। ਡਾਨਾਂਗ ਦੇ ਹਸਪਤਾਲਾਂ ਵਿਚ ਨਵੇਂ ਕੋਰੋਨਾਵਾਇਰਸ ਇਨਫੈਕਸ਼ਨ ਦੇ ਕਈ ਮਾਮਲੇ ਸਾਹਮਣੇ ਆਉਣ ਦੇ ਬਾਅਦ ਸ਼ਹਿਰ ਦੇ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ। ਨਵੇਂ ਅਤੇ ਰਹੱਸਮਈ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਦੇਖਦੇ ਹੋਏ ਵੀਅਤਨਾਮ ਦੀ ਸਰਕਾਰ ਸਖਤ ਪਾਬੰਦੀਆਂ ‘ਤੇ ਫੈਸਲਾ ਲੈਣ ਦੀ ਤਿਆਰੀ ਵਿਚ ਹੈ। ਹੋ ਸਕਦਾ ਹੈ ਕਿ ਜਲਦੀ ਹੀ ਵੀਅਤਨਾਮ ਦੇ ਕਈ ਰਾਜਾਂ ਅਤੇ ਸ਼ਹਿਰਾਂ ਵਿਚ ਤਾਲਾਬੰਦੀ ਮੁੜ ਲਗਾਈ ਜਾਵੇ।

LEAVE A REPLY

Please enter your comment!
Please enter your name here