ਖਾਣੇ ‘ਚ ਫਲੇਵਰ ਲਿਆਉਣ ਲਈ ਲੋਕਾਂ ਵਲੋਂ ਕੜੀ ਪੱਤੇ ਦੀ ਵਰਤੋਂ ਸਭ ਤੋਂ ਜ਼ਿਆਦਾ ਕੀਤੀ ਜਾਂਦੀ ਹੈ। ਇਹ ਖਾਣੇ ਦਾ ਸੁਆਦ ਹੀ ਨਹੀਂ ਸਗੋਂ ਉਸ ਦੀ ਖੁਸ਼ਬੂ ਵੀ ਵਧਾਉਂਦਾ ਹੈ। ਕੜੀ ਪੱਤੇ ਦੀ ਵਰਤੋਂ ਵਿਕਲਪਿਕ ਜਵਾਈ ਦੇ ਰੂਪ ’ਚ ਕਈ ਸਮੱਸਿਆਵਾਂ ਦੇ ਹੱਲ ਲਈ ਕੀਤੀ ਜਾਂਦੀ ਹੈ। ਕੜੀ ਪੱਤਾ ਕਈ ਗੁਣਾਂ ਨਾਲ ਭਰਪੂਰ ਹੈ। ਕੜੀ ਪੱਤੇ ’ਚ ਕਾਰਬਾਜ਼ੋਲ ਐਲਕਾਲੋਇਡ, ਐਂਟੀ-ਬੈਕਟੀਰੀਅਲ, ਐਂਟੀ-ਫਲੂਮਿਨੇਟਰੀ ਵਰਗੇ ਗੁਣ ਪਾਏ ਜਾਂਦੇ ਹਨ। ਸ਼ੂਗਰ ਅਤੇ ਭਾਰ ਨੂੰ ਕੰਟਰੋਲ ‘ਚ ਰੱਖਣ ਵਰਗੇ ਔਸ਼ਧੀ ਗੁਣ ਵੀ ਪਾਏ ਜਾਂਦੇ ਹਨ, ਜੋ ਸਰੀਰ ਲਈ ਬੇਹੱਦ ਲਾਭਕਾਰੀ ਹਨ। ਇਹ ਸਾਡੀ ਪਾਚਨ ਕਿਰਿਆ ਲਈ ਬਹੁਤ ਵਧੀਆ ਸਾਬਿਤ ਹੁੰਦਾ ਹੈ।