ਹੁਣ 4 ਮਹੀਨਾਵਾਰ ਕਿਸ਼ਤਾਂ ‘ਚ ਵੀ ਬਿੱਲ ਭਰ ਸਕਣਗੇ ਖਪਤਕਾਰ

0
228

ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਨੂੰ ਘਟਾਉਣ ਲਈ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੇ ਰਾਜ ਦੇ ਬਿਜਲੀ ਖਪਤਕਾਰਾਂ ਨੂੰ ਵਧੇਰੇ ਰਾਹਤ ਦਿੱਤੀ ਹੈ। ਪਾਵਰਕਾਮ ਦੇ ਬੁਲਾਰੇ ਨੇ ਖੁਲਾਸਾ ਕੀਤਾ ਕਿ ਘਰੇਲੂ ਅਤੇ ਵਪਾਰਕ ਖਪਤਕਾਰ, ਜਿਨ੍ਹਾਂ ਦੇ ਮੌਜੂਦਾ ਮਹੀਨਾਵਾਰ/ਦੋਮਾਹੀ ਬਿੱਲਾਂ ਦੀ ਰਕਮ 10, 000 ਰੁਪਏ ਤਕ ਹੈ ਅਤੇ ਸਾਰੇ ਉਦਯੋਗਿਕ ਖਪਤਕਾਰ (ਸਮਾਲ ਪਾਵਰ, ਦਰਮਿਆਨੀ ਸਪਲਾਈ ਅਤੇ ਵੱਡੀ ਸਪਲਾਈ ਵਾਲਾ), ਜਿਨ੍ਹਾਂ ਦੀ ਬਿੱਲ ਭਰਨ ਦੀ ਮਿਤੀ 20. 3. 2020 ਤੋਂ ਮਈ 2020 ਦੇ ਅਖੀਰ ਤਕ ਹੈ, ਦਾ ਭੁਗਤਾਨ ਹੁਣ ਲੇਟ ਪੇਮੇਂਟ ਸਰਚਾਰਜ ਦੀ ਅਦਾਇਗੀ ਤੋਂ ਬਿਨਾਂ ਮਿਤੀ 01. 6. 2020 ਤਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here