ਹੁਣ ਮਾਸਕ ਤੋਂ ਮਿਲੇਗਾ ਛੁਟਕਾਰਾ, ‘Nose-only Mask’ ਨਾਲ ਖਤਮ ਹੋਵੇਗਾ ਲਾਉਣ-ਪਾਉਣ ਦਾ ਝੰਜਟ

0
173

ਕੋਰੋਨਾ ਵਾਇਰਸ ਕਾਰਣ ਲੋਕਾਂ ਦੀ ਜ਼ਿੰਦਗੀ ਦਾ ‘ਮਾਸਕ’ ਅਹਿਮ ਹਿੱਸਾ ਬਣ ਗਿਆ ਹੈ। ਇਸ ਦੇ ਬਗੈਰ ਘਰੋਂ ਬਾਹਰ ਨਿਕਲਣਾ ਖਤਰੇ ਤੋਂ ਘੱਟ ਨਹੀਂ ਹੈ ਪਰ ਮਾਸਕ ਕਾਰਣ ਹਰ ਇਨਸਾਨ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਕਿ ਖਾਣਾ ਖਾਣ ਵੇਲੇ ਇਨਸਾਨ ਨੂੰ ਮਾਸਕ ਹਟਾਉਣ ਹੀ ਪੈਂਦਾ ਹੈ। ਉਥੇ ਬਹੁਤੇ ਮਾਸਕਾਂ ਕਾਰਣ ਇਨਸਾਨਾਂ ਦੇ ਕੰਨਾਂ-ਨੱਕ ਵੀ ਦਰਦ ਵੀ ਹੋਣ ਲੱਗ ਪੈਂਦੇ ਹਨ ਅਤੇ ਕਿਸ ਨੂੰ ਇਹ ਬੋਝ ਵੀ ਲੱਗਦਾ ਹੈ ਪਰ ਹੁਣ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਹੁਣ ਮੈਕਸੀਕੋ ਦੇ ਖੋਜਕਾਰਾਂ ਨੇ ‘ਨੋਜ਼ ਓਨਲੀ ਮਾਸਕ’ (ਸਿਰਫ ਨੱਕ ਲਈ ਮਾਸਕ) ਬਣਾਇਆ ਹੈ। ਜਿਹੜਾ ਕਿ ਤੁਹਾਡੇ ਨੱਕ ਨੂੰ ਹੀ ਕਵਰ ਕਰੇਗਾ।ਇਸ ਮਾਸਕ ਨੂੰ ਤੁਹਾਨੂੰ ਖਾਣ-ਪੀਣ ਲੱਗੇ ਹਟਾਉਣ ਜਾ ਲੁਆਉਣ ਦੀ ਜ਼ਰੂਰਤ ਨਹੀਂ ਪਵੇਗੀ ਬਲਕਿ ਤੁਸੀਂ ਇਸ ਨੂੰ ਪਾ ਕੇ ਹੀ ਆਰਾਮ ਨਾਲ ਖਾ-ਪੀ ਸਕਦੇ ਹੋ। ਮੈਕਸੀਕੋ ਦੇ ਖੋਜਕਾਰਾਂ ਦਾ ਦਾਅਵਾ ਹੈ ਕਿ ਇਹ ਮਾਸਕ ਹੁਣ ਇਨਸਾਨਾਂ ਨੂੰ ਖਾਣ-ਪੀਣ ਵੇਲੇ ਵੀ ਲੋਕਾਂ ਨੂੰ ਕੋਰੋਨਾ ਤੋਂ ਬਚਾਵੇਗਾ ਭਾਵ ਕਿ ਇਸ ਕਾਰਣ ਹੁਣ ਤੁਸੀਂ 24 ਘੰਟੰ ਸੁਰੱਖਿਅਤ ਰਹਿ ਪਾਵੋਗੇ। ਇਸ ਲਈ ਇਸ ਮਾਸਕ ਦਾ ਨੂੰ ‘ਈਟਿੰਹ ਮਾਸਕ’ ਦੇ ਨਾਂ ਨਾਲ ਵੀ ਜਾਣਿਆ ਜਾਣ ਲੱਗਾ ਹੈ।ਜਾਨ ਹਾਪਕਿੰਸ ਯੂਨੀਵਰਸਿਟੀ ਨੇ ਇਸ ਮਾਸਕ ਨੂੰ ਬੈਸਟ ਦੱਸਿਆ ਹੈ ਕਿਉਂਕਿ ਉਨ੍ਹਾਂ ਦਾ ਆਖਣਾ ਹੈ ਕਿ ਖਾਣਾ ਖਾਂਦੇ ਵੇਲੇ ਸਾਡੀ ਸੁੰਘਣ ਦੀ ਸ਼ਕਤੀ ਤੇਜ਼ ਹੁੰਦੀ ਹੈ, ਜਿਸ ਨਾਲ ਕੋਰੋਨਾ ਦਾ ਖਤਰਾ ਘੱਟ ਹੁੰਦਾ ਹੈ। ਅਜਿਹੇ ਵਿਚ ਇਹ ਮਾਸਕ ਇਨਸਾਨ ਨੂੰ ਉਸ ਖਤਰੇ ਤੋਂ ਵੀ ਬਚਾਵੇਗਾ। ਦੱਸ ਦਈਏ ਕਿ ਕੋਰੋਨਾ ਕਾਰਣ ਪੂਰੀ ਦੁਨੀਆ ਪ੍ਰਭਾਵਿਤ ਹੋਈ ਹੈ ਅਤੇ ਕਈ ਮੁਲਕ ਇਸ ਦੀ ਹੁਣ ਨਵੀਂ ਲਹਿਰ ਦਾ ਵੀ ਸਾਹਮਣਾ ਕਰ ਰਹੇ ਹਨ। ਦੁਨੀਆ ਭਰ ਵਿਚ ਹੁਣ ਤੱਕ ਕੋਰੋਨਾ ਦੇ 126,253,073 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 2,770,100 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 101,846,797 ਲੋਕ ਸਿਹਤਯਾਬ ਹੋ ਚੁੱਕੇ ਹਨ।

LEAVE A REPLY

Please enter your comment!
Please enter your name here