ਹੁਣ ਇਸ ਹਿੰਦੂ ਸੰਗਠਨ ਦਾ ਵੱਡਾ ਐਲਾਨ, ਸਵਾਮੀ ਪ੍ਰਸਾਦ ਮੌਰਿਆ ਦਾ ਸਿਰ ਕੱਟਣ ਵਾਲੇ ਨੂੰ 42 ਲੱਖ ਦਾ ਇਨਾਮ

0
26

 ਸਮਾਜਵਾਦੀ ਪਾਰਟੀ ਨੇਤਾ ਸਵਾਮੀ ਪ੍ਰਸਾਦ ਮੌਰਿਆ ਰਾਮਚਰਿਤਮਾਨਸ ’ਤੇ ਵਿਵਾਦਪੂਰਨ ਬਿਆਨ ਦੇ ਕੇ ਸਾਰਿਆਂ ਦੇ ਨਿਸ਼ਾਨੇ ’ਤੇ ਆ ਗਏ ਹਨ। ਖਾਸ ਗੱਲ ਇਹ ਹੈ ਕਿ ਸਵਾਮੀ ਪ੍ਰਸਾਦ ਮੌਰਿਆ ਅਜੇ ਵੀ ਆਪਣੇ ਬਿਆਨ ’ਤੇ ਕਾਇਮ ਹਨ। ਕਈ ਹਿੰਦੂ ਸੰਗਠਨ ਸਵਾਮੀ ਪ੍ਰਸਾਦ ਮੌਰਿਆ ਦੀ ਜੀਭ ਅਤੇ ਸਿਰ ਕਲਮ ਕਰਨ ’ਤੇ ਇਨਾਮ ਰੱਖ ਚੁੱਕੇ ਹਨ।

ਸਵਾਮੀ ਪ੍ਰਸਾਦ ਮੌਰਿਆ ਨੂੰ ਲੈ ਕੇ ਵਿਰੋਧ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸੇ ਕੜੀ ਵਿਚ ਬਾਰਾਬੰਕੀ ਵਿਚ ਹਿੰਦੂ ਸੁਰੱਖਿਆ ਸੇਵਾ ਟਰੱਸਟ ਦੇ ਵਰਕਰਾਂ ਨੇ ਸਵਾਮੀ ਪ੍ਰਸਾਦ ਮੌਰਿਆ ਨੂੰ ਲੈ ਕੇ ਸਖਤ ਵਿਰੋਧ ਪ੍ਰਗਟਾਇਆ। ਉਨ੍ਹਾਂ ਮੌਰਿਆ ਦਾ ਪੁਤਲਾ ਫੂਕਣ ਤੋਂ ਪਹਿਲਾਂ ਪੁਤਲੇ ਨੂੰ ਜੁੱਤੀਆਂ ਦੀ ਮਾਲਾ ਪਹਿਨਾਈ ਅਤੇ ਜੁੱਤੀਆਂ ਨਾਲ ਪੁਤਲੇ ਨੂੰ ਕੁੱਟਿਆ ਵੀ ਗਿਆ। ਇਸ ਦੌਰਾਨ ਵਰਕਰਾਂ ਨੇ ਕਿਹਾ ਕਿ ਹਿੰਦੂ ਧਰਮ ਦਾ ਅਪਮਾਨ ਉਹ ਬਿਲਕੁਲ ਵੀ ਸਹਿਨ ਨਹੀਂ ਕਰਨਗੇ ਅਤੇ ਜੋ ਵੀ ਸਵਾਮੀ ਪ੍ਰਸਾਦ ਮੌਰਿਆ ਦਾ ਸਿਰ ਕੱਟ ਕੇ ਲਿਆਏਗਾ, ਉਸ ਨੂੰ 42 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here