ਹੁਣ ਇਸ ਜਾਨਵਰ ਨੂੰ ਜੰਗੀ ਹਥਿਆਰ ਬਣਾ ਰਿਹੈ ਰੂਸ, ਸਮੁੰਦਰ ‘ਚ ਅਮਰੀਕਾ ਨੂੰ ਦੇਵੇਗਾ ਟੱਕਰ

0
246

ਦੁਨੀਆ ਵਿਚ ਲਗਾਤਾਰ ਬਦਲਦੀਆਂ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਰੂਸ ਨੇ ਵੱਡੀ ਤਿਆਰੀ ਸ਼ੁਰੂ ਕੀਤੀ ਹੈ। ਜੰਗ ਵਿਚ ਫੌਜੀਆਂ ਨੂੰ ਜ਼ਖਮੀ ਹੋਣ ਤੋਂ ਬਚਾਉਣ ਲਈ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਸਮੁੰਦਰੀ ਜੀਵਾਂ ਨੂੰ ਨਵਾਂ ਹਥਿਆਰ ਬਣਾ ਰਹੇ ਹਨ। ਇਕ ਰੂਸੀ ਸਾਇੰਸਦਾਨ ਨੇ ਦਾਅਵਾ ਕੀਤਾ ਹੈ ਕਿ ਪੁਤਿਨ ਦੇ ਆਦੇਸ਼ ‘ਤੇ ਆਰਕਟਿਕ ਵਿਚ ਇਕ ਭੂਮੀਗਤ ਝੀਲ ਵਿਚ ਕਿੱਲਰ ਆਕਟੋਪਸ ਦੇ ਬੈਚ ਨੂੰ ਤਿਆਰ ਕੀਤਾ ਜਾ ਰਿਹਾ ਹੈ। ਇਹ 150 ਫੁੱਟ ਦੀ ਦੂਰੀ ਤੋਂ ਹੀ ਕਿਸੇ ਵੀ ਵਿਅਕਤੀ ਨੂੰ ਆਪਣਾ ਸ਼ਿਕਾਰ ਬਣਾ ਸਕਦਾ ਹੈ।

ਆਕਟੋਪਸ ਨੂੰ Organism 46-B ਦਿੱਤਾ ਗਿਆ ਨਾਂ
ਐਕਸਪ੍ਰੈਸ ਡਾਟ ਨੂੰ ਡਾਟ ਯੂ. ਕੇ. ਦੀ ਖਬਰ ਮੁਤਾਬਕ, ਰੂਸ ਦੇ ਇਕ ਸਾਇੰਸਦਾਨ ਡਾਕਟਰ ਐਂਟੋਨ ਪਾਦਾਲਕਾ ਨੇ ਦਾਅਵਾ ਕੀਤਾ ਹੈ ਕਿ ਉਹ ਆਰਕਟਿਕ ਵਿਚ ਇਸ ਮਿਸ਼ਨ ਦਾ ਹਿੱਸਾ ਸੀ। ਇਸ ਦੇ ਜ਼ਰੀਏ ਵਿਸ਼ਾਲ ਸਮੁੰਦਰੀ ਜੀਵਾਂ ਦੀ ਖੋਜ ਕੀਤੀ ਗਈ ਸੀ। ਉਨਾਂ ਨੇ ਇਹ ਵੀ ਕਿਹਾ ਕਿ ਉਸ ਜੀਵ ਨੂੰ Organism 46-B ਨਾਂ ਦਿੱਤਾ ਗਿਆ ਸੀ। ਉਨਾਂ ਨੇ ਦਾਅਵਾ ਕੀਤਾ ਕਿ ਵੋਸਤੋਕ ਝੀਲ ਵਿਚ ਰੂਸ ਇਨਾਂ ਸਮੁੰਦਰੀ ਜੀਵਾਂ ਦੀ ਪੂਰੀ ਸਕਾਡ ਬਣਾ ਰਿਹਾ ਹੈ।

ਆਰਕਟਿਕ ਦੀ ਝੀਲ ਤੋਂ ਮਿਲਿਆ ਸੀ ਇਹ ਸਮੁੰਦਰੀ ਹੱਤਿਆਰਾ
ਡਾਕਟਰ ਐਂਟੋਨ ਪਾਦਾਲਕਾ ਨੇ ਦੱਸਿਆ ਕਿ ਇਸ ਆਕਟੋਪਸ ਨੂੰ ਆਰਕਟਿਕ ਵਿਚ 2 ਮੀਲ ਮੋਟੀ ਬਰਫ ਹੇਠਾਂ ਬਣੀ ਤਾਜ਼ੇ ਪਾਣੀ ਦੀ ਇਕ ਝੀਲ ਤੋਂ ਲੱਭਿਆ ਗਿਆ ਸੀ। ਇਸ ਕੋਲ ਜ਼ਹਿਰੀਲੇ ਲੰਬੇ ਹਥਿਆਰ ਹਨ। ਜਿਸ ਨਾਲ ਇਸ ਅਭਿਆਨ ‘ਤੇ ਗਏ ਰੂਸ ਦੇ 2 ਸਾਇੰਸਦਾਨਾਂ ਦੀ ਮੌਤ ਵੀ ਹੋ ਗਈ ਸੀ। ਪਹਿਲੇ ਦਿਨ ਇਸ ਵਿਸ਼ਾਲ ਆਕਟੋਪਸ ਨੇ ਸਾਡੇ ਰੇਡੀਓ ਨੂੰ ਖਰਾਬ ਕਰ ਦਿੱਤਾ ਸੀ, ਜਿਸ ਤੋਂ ਬਾਅਦ ਅਸੀਂ ਅਲਾਰਮ ਦੀ ਮਦਦ ਲਈ ਸੀ।

150 ਫੁੱਟ ਦੂਰ ਤੋਂ ਦੁਸ਼ਮਣ ਨੂੰ ਮਾਰ ਸਕਦੈ ਇਹ ਆਕਟੋਪਸ
ਰੂਸੀ ਸਾਇੰਸਦਾਨ ਨੇ ਦਾਅਵਾ ਕੀਤਾ ਕਿ ਇਹ ਪਾਣੀ ਵਿਚ ਆਪਣੇ ਜ਼ਹਿਰ ਨੂੰ ਸੁੱਟ ਕੇ 150 ਫੁੱਟ ਦੀ ਦੂਰੀ ਤੋਂ ਆਪਣੇ ਸ਼ਿਕਾਰ ਨੂੰ ਮਾਰਨ ਵਿਚ ਸਮਰੱਥ ਹਨ। ਦੁੱਖ ਦੀ ਗੱਲ ਇਹ ਹੈ ਕਿ ਮੇਰੇ ਸਹਿਯੋਗੀ ਅਤੇ ਲਾਈਫ ਲਾਂਗ ਫ੍ਰੈਂਡ ਉਸ ਦੇ ਜ਼ਹਿਰ ਨਾਲ ਮਾਰੇ ਗਏ। ਜਿਸ ਤੋਂ ਬਾਅਦ ਉਸ ਨੇ ਆਪਣੇ ਪੰਜਿਆਂ ਦੇ ਜ਼ਰੀਏ ਉਨਾਂ ਦੇ ਸਰੀਰ ਦੇ ਕਾਫੀ ਹਿੱਸੇ ਨੂੰ ਵੀ ਨਿਗਲ ਲਿਆ।

ਅਮਰੀਕੀ ਕਿੱਲਰ ਡਾਲਫਿਨ ਨਾਲ ਟੱਕਰ ਲਵੇਗਾ ਰੂਸੀ ਆਕਟੋਪਸ
ਅਮਰੀਕੀ ਨੌ-ਸੈਨਾ ਪਿਛਲੇ ਕਈ ਦਹਾਕੇ ਤੋਂ ਡਾਲਫਿਨ ਨੂੰ ਜਾਸੂਸੀ ਦੀ ਸਿਖਲਾਈ ਦੇ ਰਹੀ ਹੈ। ਇਹ ਡਾਲਫਿਨ ਮੱਛਲੀ ਸੈਂਸਰ ਨਾਲ ਲੈੱਸ ਹੁੰਦੀ ਹੈ ਜੋ ਸਮੁੰਦਰ ਦੇ ਅੰਦਰ ਵਿਸਫੋਟਕਾਂ ਅਤੇ ਕਈ ਵਾਰ ਸਬਮਰੀਨ ਦਾ ਪਤਾ ਲਾਉਂਦੀ ਹੈ। ਕੋਲਡ ਵਾਰ ਦੇ ਵੇਲੇ ਵਿਚ ਇਨਾਂ ਡਾਲਫਿਨ ਮੱਛਲੀਆਂ ਨੂੰ ਰੂਸੀ ਸਬਮਰੀਨ ਦੀ ਭਾਲ ਕਰਨ ਦੀ ਸਿਖਲਾਈ ਦਿੱਤੀ ਗਈ ਸੀ। ਸਾਲ 2016 ਦੀ ਰਿਪੋਰਟ ਮੁਤਾਬਕ ਅਮਰੀਕਾ, ਕਿੱਲਰ ਸ਼ਾਰਕ ਮੱਛਲੀ ਨੂੰ ਵੀ ਦੁਸ਼ਮਣ ਦੀ ਸਬਮਰੀਨ ‘ਤੇ ਹਮਲਾ ਕਰਨ ਦੀ ਸਿਖਲਾਈ ਦੇ ਰਿਹਾ ਹੈ।

ਪਹਿਲਾਂ ਤੋਂ ਸਮੁੰਦਰੀ ਜੀਵਾਂ ਦਾ ਇਸਤੇਮਾਲ ਕਰਦੈ ਰੂਸ
ਪਹਿਲਾਂ ਵੀ ਰੂਸ ਨੇ ਸਮੁੰਦਰੀ ਜੀਵਾਂ ਦੇ ਜ਼ਰੀਏ ਕਈ ਅਪਰੇਸ਼ਨਾਂ ਨੂੰ ਅੰਜ਼ਾਮ ਦੇਣ ਦਾ ਕੰਮ ਕੀਤਾ ਹੈ। ਕੋਲਡ ਵਾਰ ਦੇ ਦੌਰ ਵਿਚ ਰੂਸ ਨੇ ਡਾਲਫਿਨ ਦਾ ਇਸਤੇਮਾਲ ਸਬਮਰੀਨ, ਫਲੈਗ ਮਾਇੰਸ ਲਈ ਕਰਨ ਦੇ ਨਾਲ ਜਹਾਜ਼ਾਂ ਦੀ ਸੁਰੱਖਿਆ ਲਈ ਵੀ ਕੀਤਾ। ਸੈਟੇਲਾਈਟ ਤੋਂ ਮਿਲੀਆਂ ਤਾਜ਼ਾਂ ਤਸਵੀਰਾਂ ਵਿਚ ਖੁਲਾਸਾ ਹੋਇਆ ਹੈ ਕਿ ਰੂਸ ਨੇ ਗ੍ਰਹਿ ਯੁੱਧ ਨਾਲ ਨਜਿੱਠ ਰਹੇ ਸੀਰੀਆ ਵਿਚ ਆਪਣੀਆਂ ਪਣਡੁੱਬੀਆਂ ਦੇ ਨਾਲ ਟ੍ਰੈਂਡ ਡਾਲਫਿਨ ਮੱਛਲੀਆਂ ਨੂੰ ਵੀ ਤਾਇਨਾਤ ਕੀਤਾ ਹੈ।

LEAVE A REPLY

Please enter your comment!
Please enter your name here