ਹਿੰਦੂ ਤੇ ਸਿੱਖ ਸੰਕਟਗ੍ਰਸਤ ਘੱਟਗਿਣਤੀ ਕਰਾਰ; ਅਮਰੀਕਾ ਵਿੱਚ ਵਸਾਉਣ ਦਾ ਸਮਰਥਨ

0
225

ਅਮਰੀਕੀ ਸੰਸਦ ਵਿਚ ਰੱਖੇ ਗਏ ਮਤੇ ਵਿਚ ਅਫਗਾਨਿਸਤਾਨ ਵਿਚ ਰਹਿੰਦੇ ਹਿੰਦੂਆਂ ਅਤੇ ਸਿੱਖਾਂ ਨੂੰ ‘ਖ਼ਤਰੇ ਵਿਚਲੀਆਂ ਘੱਟਗਿਣਤੀਆਂ’ ਕਰਾਰ ਦਿੰਦੇ ਹੋਏ ਇਨ੍ਹਾਂ ਇਨ੍ਹਾਂ ਧਾਰਮਿਕ ਭਾਈਚਾਰਿਆਂ ਨੂੰ ਅਮਰੀਕਾ ਵਿਚ ਵਸਾਉਣ ਦੀ ਮੰਗ ਕੀਤੀ ਗਈ ਹੈ। ਸੰਸਦ ਦੇ ਹੇਠਲੇ ਸਦਨ ਵਿੱਚ ਅਮਰੀਕੀ ਪ੍ਰਤੀਨਿਧੀ ਸਦਨ ਵਿੱਚ ਰੱਖੇ ਮਤੇ ਵਿੱਚ ਸੰਸਦ ਮੈਂਬਰ ਜੈਕੀ ਸਪੀਅਰ ਅਤੇ ਸੱਤ ਹੋਰ ਸਹਿਯੋਗੀ ਨੇ ਕਿਹਾ ਕਿ ਉਨ੍ਹਾਂ ਦੀ ਤਜਵੀਜ਼ ਅਫਗਾਨਿਸਤਾਨ ਵਿੱਚ ਹਿੰਦੂਆਂ ਅਤੇ ਸਿੱਖਾਂ ਦੀ ਸ਼ਰਨਾਰਥੀ ਸੁਰੱਖਿਆ ਦੇਣ ਦੀ ਹਮਾਇਤ ਕਰਦੀ ਹੈ ਤੇ ਇਨ੍ਹਾਂ ’ਤੇ ਧਾਰਮਿਕ ਜ਼ੁਲਮ ਢਾਹੇ ਜਾ ਰਹੇ ਹਨ, ਵਿਤਕਰੇਬਾਜ਼ੀ ਤੋਂ ਇਲਾਵਾ ਇਨ੍ਹਾਂ ਦੀ ਹੋਂਦ ਦੇ ਖਤਰੇ ਵਿੱਚ ਹੈ।ਮਤੇ ਵਿੱਚ ਕਿਹਾ ਗਿਆ ਹੈ,“ਹਿੰਦੂ ਅਤੇ ਸਿੱਖ ਅਫਗਾਨਿਸਤਾਨ ਦੇ ਮੂਲ ਨਿਵਾਸੀ ਹਨ ਪਰ ਦੁੱਖ ਹੈ ਕਿ ਇਸ ਦੇ ਬਾਵਜੂਦ ਇਹ ਸੰਕਟਗ੍ਰਸਤ ਘੱਟਗਿਣਤੀ ਹਨ।” ਮਤਾ ਅਮਰੀਕੀ ਇਮੀਗ੍ਰੇਸ਼ਨ ਐਂਡ ਨੈਸ਼ਨਲ ਐਕਟ ਤਹਿਤ ਸ਼ਰਨਾਰਥੀ ਪ੍ਰੋਗਰਾਮ ਰਾਹੀਂ ਅਫਗਾਨ ਹਿੰਦੂਆਂ ਅਤੇ ਸਿੱਖਾਂ ਦੇ ਅਮਰੀਕਾ ਪਰਵਾਸ ਦਾ ਸਮਰਥਨ ਕਰਦਾ ਹੈ।

LEAVE A REPLY

Please enter your comment!
Please enter your name here