ਹਿਮਾਚਲ ਪ੍ਰਦੇਸ਼ ’ਚ ਕੋਰੋਨਾ ਦਾ ਕਹਿਰ ਜਾਰੀ, ਜਾਣੋ ਸੂਬੇ ਦਾ ਹਾਲ

0
197

 ਹਿਮਾਚਲ ਪ੍ਰਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਸ਼ਨੀਵਾਰ ਨੂੰ 317 ਹੋਰ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਅਤੇ 7 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿਚ ਕੋਰੋਨਾ ਦੇ ਕੁੱਲ ਕੇਸ 13,997 ਹੋ ਗਈ ਹੈ, ਜਦਕਿ ਮਿ੍ਰਤਕਾਂ ਦਾ ਅੰਕੜਾ 160 ’ਤੇ ਪਹੁੰਚ ਗਿਆ ਹੈ। ਇਸ ਦਰਮਿਆਨ ਪ੍ਰਦੇਸ਼ ਦੇ ਰੋਹੜੂ ਤੋਂ ਵਿਧਾਇਕ ਮੋਹਨ ਲਾਲ ਬ੍ਰਾਕਟਾ ਵੀ ਕੋਰੋਨਾ ਪਾਜ਼ੇਟਿਵ ਹੋ ਗਏ। ਉਹ ਪ੍ਰਦੇਸ਼ ਵਿਚ ਵਾਇਰਸ ਦੀ ਲਪੇਟ ’ਚ ਆਉਣ ਵਾਲੇ 8ਵੇਂ ਵਿਧਾਇਕ ਹਨ। ਸਿਹਤ ਮਹਿਕਮੇ ਦੇ ਅੰਕੜਿਆਂ ਮੁਤਾਬਕ 7 ਹੋਰ ਮੌਤਾਂ ਨਾਲ 3 ਮੌਤਾਂ ਕਾਂਗੜਾ, 2 ਸ਼ਿਮਲਾ ਅਤੇ ਊਨਾ ਤੇ ਮੰਡੀ ’ਚ ਇਕ-ਇਕ ਮਰੀਜ਼ ਦੀ ਮੌਤ ਹੋਈ। ਸ਼ਨੀਵਾਰ ਨੂੰ ਕੁੱਲ 182 ਮਰੀਜ਼ ਬੀਮਾਰੀ ਤੋਂ ਸਿਹਤਯਾਬ ਹੋਏ ਹਨ। ਪ੍ਰਦੇਸ਼ ਵਿਚ ਕੁੱਲ 9,719 ਮਰੀਜ਼ ਵਾਇਰਸ ਤੋਂ ਠੀਕ ਹੋ ਚੁੱਕੇ ਹਨ, ਜਦਕਿ 18 ਰੋਗੀ ਸੂਬੇ ਤੋਂ ਬਾਹਰ ਚੱਲੇ ਗਏ ਹਨ। ਪ੍ਰਦੇਸ਼ ਵਿਚ ਫਿਲਹਾਲ 4,104 ਮਰੀਜ਼ ਮਹਾਮਾਰੀ ਦਾ ਇਲਾਜ ਕਰਵਾ ਰਹੇ ਹਨ।

LEAVE A REPLY

Please enter your comment!
Please enter your name here