ਹਿਮਾਚਲ ਪ੍ਰਦੇਸ਼ ‘ਚ ਕੋਰੋਨਾ ਵਾਇਰਸ ਦੇ 10 ਨਵੇਂ ਮਾਮਲੇ ਸਾਹਮਣੇ ਆਏ ਹਨ। ਨਵੇਂ ਮਾਮਲਿਆਂ ‘ਚ 8 ਮਹੀਨੇ ਦੀ ਬੱਚੀ ਵੀ ਸ਼ਾਮਲ ਹੈ। ਇਨ੍ਹਾਂ ‘ਚ 3 ਕਾਂਗੜਾ, ਸ਼ਿਮਲਾ ਦਾ 1, ਕੁੱਲੂ ਦਾ 1, ਬਿਲਾਸਪੁਰ ਦਾ ਇਕ, ਊਨਾ ਦਾ ਇਕ ਅਤੇ ਦੋ ਮਾਮਲੇ ਹਮੀਰਪੁਰ ਦੇ ਹਨ। ਇਸ ਦੇ ਨਾਲ ਹੀ ਸੂਬੇ ਵਿਚ ਸ਼ੁੱਕਰਵਾਰ ਨੂੰ 10 ਹੋਰ ਮਰੀਜ਼ ਸਿਹਤਮੰਦ ਹੋਏ ਹਨ।
ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ‘ਚ ਹਾਲ ਹੀ ਵਿਚ ਦਿੱਲੀ ਤੋਂ 27 ਮਈ ਨੂੰ ਪਰਤਿਆ ਨੂਰਪੁਰ ਤਹਿਸੀਲ ਖੇਤਰ ਦਾ ਰਹਿਣ ਵਾਲਾ 40 ਸਾਲਾ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਮਿਜਗ੍ਰਾਂ ਵਿਚ ਪਤੀ ਅਤੇ ਪਤਨੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਹ ਦਿੱਲੀ ਤੋਂ 27 ਮਈ ਨੂੰ ਪਰਤੇ ਹਨ। ਊਨਾ ‘ਚ ਵੀ ਇਕ ਪਾਜ਼ੇਟਿਵ ਮਾਮਲਾ ਆਇਆ ਹੈ।