ਹਿਮਾਚਲ ‘ਚ ਬੀਤੇ 24 ਘੰਟਿਆਂ ‘ਚ ਕੋਰੋਨਾ ਦੇ 78 ਨਵੇਂ ਮਾਮਲੇ, ਕੁੱਲ ਮਰੀਜ਼ਾਂ ਦੀ ਗਿਣਤੀ 1291 ਹੋਈ

0
1041

ਹਿਮਾਚਲ ਪ੍ਰਦੇਸ਼ ‘ਚ ਕੋਰੋਨਾ ਦਾ ਪ੍ਰਕੋਪ ਹੁਣ ਵੱਧਣ ਲੱਗਾ ਹੈ ਅਤੇ ਸੂਬੇ ‘ਚ ਪਿਛਲੇ 24 ਘੰਟਿਆਂ ‘ਚ 78 ਨਵੇਂ ਮਾਮਲੇ ਆਉਣ ਤੋਂ ਬਾਅਦ ਸੂਬੇ ‘ਚ ਕੁੱਲ ਮਰੀਜ਼ਾਂ ਦੀ ਗਿਣਤੀ 1291 ਅਤੇ ਸਰਗਰਮ ਮਾਮਲੇ ਵੀ ਵੱਧ ਕੇ 340 ਹੋ ਗਏ ਹਨ। ਸਿਹਤ ਵਿਭਾਗ ਦੇ ਮੁੱਖ ਸਕੱਤਰ ਅਤੇ ਕੋਵਿਡ-19 ਦੇ ਨੋਡਲ ਅਧਿਕਾਰੀ ਆਰ.ਡੀ. ਧੀਮਾਨ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਵੇਂ ਮਾਮਲਿਆਂ ‘ਚ ਸਿਰਫ਼ ਸੋਲਨ ਜ਼ਿਲ੍ਹੇ ਦੇ ਹੀ 69 ਮਾਮਲੇ ਹਨ। ਸੋਮਵਾਰ ਸ਼ਾਮ ਤੱਕ ਸੋਲਨ ਤੋਂ 21 ਨਵੇਂ ਮਾਮਲੇ ਆਏ ਪਰ ਸਵੇਰ ਤੱਕ ਇਹ ਅੰਕੜਾ 69 ਤੱਕ ਪਹੁੰਚ ਗਿਆ, ਜਿਨ੍ਹਾਂ ‘ਚ 44 ਕਰਮੀ ਇਕ ਹੀ ਕੰਪਨੀ ਦੇ ਹਨ। ਜਿਸ ਨਾਲ ਇਸ ਜ਼ਿਲ੍ਹੇ ‘ਚ ਡਰ ਦਾ ਮਾਹੌਲ ਹੈ। ਇਸ ਕੰਪਨੀ ਨੂੰ ਸੀਲ ਕਰ ਦਿੱਤਾ ਗਿਆ ਹੈ।ਉੱਥੇ ਹੀ ਹਮੀਰਪੁਰ ਤੋਂ 4, ਕਾਂਗੜਾ ਤੋਂ 3 ਅਤੇ ਸ਼ਿਮਲਾ ਤੇ ਮੰਡੀ ਜ਼ਿਲ੍ਹੇ ਤੋਂ ਇਕ-ਇਕ ਮਾਮਲਾ ਸਾਹਮਣੇ ਆਇਆ ਹੈ। ਸੋਲਨ ਜ਼ਿਲ੍ਹਾ ਸਿਹਤ ਅਧਿਕਾਰੀ. ਡਾ. ਐੱਨ. ਕੇ. ਗੁਪਤਾ ਨੇ ਦੱਸਿਆ ਕਿ ਨਵੇਂ ਮਾਮਲਿਆਂ ਦੇ ਨਾਲ ਹੀ ਜ਼ਿਲ੍ਹੇ ‘ਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ ਵੱਧ ਕੇ 257 ਅਤੇ ਸਰਗਰ ਮਾਮਲੇ 153 ਹੋ ਗਏ ਹਨ। ਸੂਬੇ ‘ਚ ਹੁਣ ਤੱਕ 927 ਕੋਰੋਨਾ ਮਰੀਜ਼ ਸਿਹਤਮੰਦ ਹੋ ਚੁਕੇ ਹਨ। ਕੋਰੋਨਾ ਕਾਰਨ ਸੂਬੇ ‘ਚ 9 ਲੋਕਾਂ ਦੀ ਮੌਤ ਹੋ ਚੁਕੀ ਹੈ, ਜਦੋਂ ਕਿ 13 ਮਰੀਜ਼ ਸੂਬੇ ਦੇ ਬਾਹਰ ਇਲਾਜ ਕਰਵਾਉਣ ਚੱਲੇ ਗਏ ਸਨ।

LEAVE A REPLY

Please enter your comment!
Please enter your name here