ਹਾਕੀ ਇੰਡੀਆ ਦੇ ਮੁਖੀ ਨੇ ਆਚਾਨਕ ਅਹੁਦੇ ਤੋਂ ਦਿੱਤਾ ਅਸਤੀਫ਼ਾ

0
109

ਹਾਕੀ ਇੰਡੀਆ ਦੇ ਮੁਖੀ ਮੁਹੰਮਦ ਮੁਸ਼ਤਾਕ ਅਹਿਮਦ ਨੇ ਨਿੱਜੀ ਤੇ ਪਰਿਵਾਰਕ ਕਾਰਣਾਂ ਕਰਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹਾਕੀ ਇੰਡੀਆ ਦੇ ਕਾਰਜਕਾਰੀ ਬੋਰਡ ਨੇ ਸ਼ੁੱਕਰਵਾਰ ਨੂੰ ਹੰਗਾਮੀ ਬੈਠਕ ਕਰਕੇ ਮਣੀਪੁਰ ਦੇ ਗਿਆਨੇਂਦ੍ਰੋ ਨਿੰਗੋਮਬਮ ਨੂੰ ਮੁਸ਼ਤਾਕ ਅਹਿਮਦ ਦੇ ਸਥਾਨ ‘ਤੇ ਕਾਰਜਕਾਰੀ ਮੁਖੀ ਨਿਯੁਕਤ ਕਰ ਦਿੱਤਾ। ਮੁਸ਼ਤਾਕ ਅਹਿਮਦ 2018 ਵਿਚ ਮੁਖੀ ਬਣਿਆ ਸੀ। ਕਾਰਜਕਾਰੀ ਬੋਰਡ ਨੇ ਮੁਸ਼ਤਾਕ ਦਾ ਧੰਨਵਾਦ ਕੀਤਾ। ਉਹ 2009 ਤੋਂ 2014 ਤੱਕ ਮਣੀਪੁਰ ਹਾਕੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਹੇ ਅਤੇ 2014 ਤੋਂ 2018 ਤੱਕ ਪ੍ਰਧਾਨ ਵੀ ਰਹੇ।

LEAVE A REPLY

Please enter your comment!
Please enter your name here