ਹਾਂਗਕਾਂਗ ‘ਚ ਵਿਅਕਤੀ ਨੂੰ ਦੂਜੀ ਵਾਰ ਹੋਇਆ ਕੋਰੋਨਾ, ਜਾਣੋ WHO ਨੇ ਕੀ ਕਿਹਾ

0
101

ਦੁਨੀਆ ਭਰ ਵਿਚ ਕੋਰੋਨਾ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ ਅਤੇ ਇਸ ਦੇ ਖ਼ਾਤਮੇ ਲਈ ਕਈ ਦੇਸ਼ ਵੈਕਸੀਨ ਬਣਾਉਣ ਵਿਚ ਲੱਗੇ ਹੋਏ ਹਨ। ਉਥੇ ਹੀ ਚੀਨ ਦੇ ਬਾਅਦ ਹੁਣ ਹਾਂਗਕਾਂਗ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਕੋਰੋਨਾ ਵਾਇਰਸ ਨਾਲ ਦੁਬਾਰਾ ਪੀੜਤ ਹੋਏ ਵਿਅਕਤੀ ਦਾ ਇਕ ਪ੍ਰਮਾਣਿਤ ਮਾਮਲਾ ਹੈ। ਹਾਲਾਂਕਿ ਹਾਂਗਕਾਂਗ ਦੇ ਦਾਅਵੇ ‘ਤੇ ਵਿਸ਼ਵ ਸਿਹਤ ਸੰਗਠਨ (WHO) ਦਾ ਕਹਿਣਾ ਹੈ ਕਿ ਇਕ ਮਰੀਜ਼ ਦੇ ਮਾਮਲੇ ਤੋਂ ਕਿਸੇ ਨਤੀਜੇ ‘ਤੇ ਨਹੀਂ ਪੁੱਜਣਾ ਚਾਹੀਦਾ ਹੈ। ਉਥੇ ਹੀ ਵਿਗਿਆਨੀਆਂ ਨੇ WHO ਦੀ ਸਲਾਹ ‘ਤੇ ਕਿਹਾ ਹੈ ਕਿ ਸੰਗਠਨ ਨੂੰ ਸਾਡੇ ਕੋਲ ਮੌਜੂਦ ਸਬੂਤਾਂ ਨੂੰ ਧਿਆਨ ਵਿਚ ਰੱਖ ਕੇ ਕੋਈ ਬਿਆਨ ਦੇਣਾ ਚਾਹੀਦਾ ਹੈ। ਹਾਂਗਕਾਂਗ ਵਿਗਿਆਨੀਆਂ ਦਾ ਕਹਿਣਾ ਹੈ ਕਿ ਵਾਇਰਸ ਦੇ ਜੀਨੋਮ ਵਿਚ 2 ਚੀਜ਼ਾਂ ਬਿਲਕੁੱਲ ਵੱਖ ਹਨ। ਇਹ ਦੁਬਾਰਾ ਇਨਫੈਕਟਡ ਹੋਣ ਦਾ ਦੁਨੀਆ ਦਾ ਪਹਿਲਾ ਮਾਮਲਾ ਹੈ। ਹਾਂਗਕਾਂਗ ਯੂਨੀਵਰਸਿਟੀ ਦੀ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਾਇਰਸ ਤੋਂ ਠੀਕ ਹੋਣ ਤੋਂ ਪਹਿਲਾਂ ਇਹ ਵਿਅਕਤੀ 14 ਦਿਨਾਂ ਤੱਕ ਹਸਪਤਾਲ ਵਿਚ ਰਿਹਾ ਸੀ ਪਰ ਹਵਾਈਅੱਡੇ ‘ਤੇ ਸਕਰੀਨਿੰਗ ਦੌਰਾਨ ਉਹ ਦੁਬਾਰਾ ਕੋਰੋਨਾ ਵਾਇਰਸ ਪੀੜਤ ਪਾਇਆ ਗਿਆ ਹੈ। ਹਾਲਾਂਕਿ ਉਸ ਵਿਚ ਇਸ ਦੇ ਕੋਈ ਲੱਛਣ ਨਹੀਂ ਸਨ। ਇਸ ਤੋਂ ਪਹਿਲਾਂ ਚੀਨ ਨੇ ਵੀ ਇਕ ਜਨਾਨੀ ਅਤੇ ਇਕ ਵਿਅਕਤੀ ਦੇ 6 ਮਹੀਨੇ ਦੇ ਅੰਦਰ ਦੂਜੀ ਵਾਰ ਪੀੜਤ ਹੋ ਜਾਣ ਦਾ ਦਾਅਵਾ ਕੀਤਾ ਸੀ। ਹਾਂਗਕਾਂਗ ਮੁਤਾਬਕ 30 ਸਾਲ ਤੋਂ ਜ਼ਿਆਦਾ ਉਮਰ ਦਾ ਇਹ ਵਿਅਕਤੀ ਪਹਿਲੀ ਵਾਰ ਸਾਢੇ 4 ਮਹੀਨੇ ਪਹਿਲਾਂ ਕੋਰੋਨਾ ਵਾਇਰਸ ਨਾਲ ਪੀੜਤ ਹੋਇਆ ਸੀ।

ਲੰਡਨ ਸਕੂਲ ਆਫ ਹਾਈਜੀਨ ਅਤੇ ਟ੍ਰੋਪੀਕਲ ਸਾਇੰਸ ਦੇ ਪ੍ਰੋਫੈਸਰ ਬਰੇਂਡਨ ਰੇਨ ਕਹਿੰਦੇ ਹਨ ਕਿ ਇਹ ਦੁਬਾਰਾ ਪੀੜਤ ਹੋਣ ਦਾ ਬੇਹੱਦ ਦੁਰਲੱਭ ਮਾਮਲਾ ਹੈ। ਉਹ ਕਹਿੰਦੇ ਹਨ ਕਿ ਇਸ ਦੀ ਵਜ੍ਹਾ ਨਾਲ ਕੋਵਿਡ-19 ਦੀ ਵੈਕਸੀਨ ਬੇਹੱਦ ਜਰੂਰੀ ਹੋ ਜਾਂਦੀ ਹੈ ਅਤੇ ਅਜਿਹਾ ਖ਼ਦਸ਼ਾ ਹੈ ਕਿ ਵਾਇਰਸ ਸਮੇਂ ਦੇ ਨਾਲ ਖ਼ੁਦ ਨੂੰ ਬਦਲੇਗਾ, ਜੋ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹੁੰਦੇ ਹੈ ਉਨ੍ਹਾਂ ਦੇ ਸਰੀਰ ਵਿਚ ਵਾਇਰਸ ਨਾਲ ਲੜਨ ਲਈ ਇਮਿਊਨ ਸਿਸਟਮ ਵਿਕਸਿਤ ਹੋ ਜਾਂਦਾ ਹੈ, ਜੋ ਵਾਇਰਸ ਨੂੰ ਦੁਬਾਰਾ ਪਰਤਣ ਤੋਂ ਰੋਕਦਾ ਹੈ। ਹਾਲਾਂਕਿ ਇਹ ਅਜੇ ਵੀ ਸਾਫ਼ ਨਹੀਂ ਹੈ ਕਿ ਇਹ ਸੁਰੱਖਿਆ ਕਿੰਨੀ ਲੰਮੀ ਹੈ ਅਤੇ ਇਮਿਊਨਿਟੀ ਕਦੋਂ ਤੱਕ ਰਹਿ ਸਕਦੀ ਹੈ।

LEAVE A REPLY

Please enter your comment!
Please enter your name here