ਹਰਿਆਣਾ ‘ਚ 37 ਐੱਚ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ

0
237

ਹਰਿਆਣਾ ਸਰਕਾਰ ਨੇ ਰਾਜ ਪੁਲਸ ਸੇਵਾ (ਐੱਚ.ਪੀ.ਐੱਸ.) ਦੇ 37 ਅਧਿਕਾਰੀਆਂ ਦੇ ਟਰਾਂਸਫਰ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ। ਇਕ ਅਧਿਕਾਰਤ ਬੁਲਾਰੇ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏਲਨਾਬਾਦ ਦੇ ਪੁਲਸ ਡਿਪਟੀ ਸੁਪਰਡੈਂਟ (ਡੀ.ਐੱਸ.ਪੀ.) ਜਗਦੀਸ਼ ਕੁਮਾਰ ਨੂੰ ਦੂਜੀ ਬਟਾਲੀਅਨ, ਹਰਿਆਣਾ ਹਥਿਆਰਬੰਦ ਪੁਲਸ (ਐੱਚ.ਏ.ਪੀ.), ਮਧੁਬਨ ਜਗਤ ਸਿੰਘ ਨੂੰ ਏਲਨਾਬਾਦ, ਚੰਦਰਪਾਲ ਨੂੰ ਫਿਰੋਜ਼ਪੁਰ ਝਿਰਕਾ, ਗੁਰਮੇਲ ਸਿੰਘ ਨੂੰ ਪਿਹੋਵਾ, ਵਿਰੇਂਦਰ ਸਿੰਘ ਦਲਾਲ ਨੂੰ ਰਾਜ ਵਿਜੀਲੈਂਸ ਬਿਊਰੋ, ਬਲਜਿੰਦਰ ਸਿੰਘ ਨੂੰ ਚੌਥੀ ਬਟਾਲੀਅਨ, ਐੱਚ.ਏ.ਪੀ., ਮਧੁਬਨ, ਦਲੀਪ ਸਿੰਘ ਨੂੰ ਕੈਥਲ ਦਾ ਡੀ.ਐੱਸ.ਪੀ., ਅਖਿਲ ਕੁਮਾਰ ਨੂੰ ਆਰ.ਟੀ.ਸੀ., ਭੋਂਡਸੀ, ਉਮੇਦ ਸਿੰਘ ਨੂੰ ਰਾਜ ਅਪਰਾਧ ਸ਼ਾਖਾ, ਅਨਿਲ ਕੁਮਾਰ ਨੂੰ ਪਲਵਲ, ਸੁਨੀਲ ਕੁਮਾਰ ਨੂੰ ਆਈ.ਆਰ.ਬੀ. ਪਹਿਲੀ ਬਟਾਲੀਅਨ, ਭੋਂਡਸੀ, ਭਗਤ ਰਾਮ ਨੂੰ ਨਾਰਨੌਂਦ, ਵਿਜੇ ਦੇਸਵਾਲ ਨੂੰ ਕਨੀਨਾ, ਰਾਜੇਂਦਰ ਸਿੰਘ ਨੂੰ ਜਗਾਧਰੀ, ਸੁਧੀਰ ਤਨੇਜਾ ਨੂੰ ਨੂੰਹ, ਰਣਧੀਰ ਸਿੰਘ ਨੂੰ ਰਾਦੌਰ, ਕੁਸ਼ਲ ਪਾਲ ਸਿੰਘ ਨੂੰ ਮਹੇਂਦਰਗੜ੍ਹ, ਅਜੇਬ ਸਿੰਘ ਨੂੰ ਫਤਿਹਾਬਾਦ, ਭਾਰਤ ਭੂਸ਼ਣ ਨੂੰ ਲਾਡਵਾ, ਤਾਨਿਆ ਸਿੰਘ ਨੂੰ ਹੋਮ ਗਾਰਡ ਹਰਿਆਣਾ, ਅਜੇ ਕੁਮਾਰ ਨੂੰ ਐੱਚ.ਪੀ.ਏ.-ਮਧੁਬਨ, ਪਵਨ ਕੁਮਾਰ ਨੂੰ ਬਹਾਦੁਰਗੜ੍ਹ ਹਰਿੰਦਰ ਸਿੰਘ ਨੂੰ ਐੱਚ.ਪੀ.ਏ.-ਮਧੁਬਨ, ਅਭਿਮਨਿਊ ਲੋਹਾਨ ਨੂੰ ਹਿਸਾਰ ਦਾ ਡੀ.ਐੱਸ.ਪੀ. ਅਤੇ ਸੰਜੀਵ ਕੁਮਾਰ ਨੂੰ ਗੁਰੂਗ੍ਰਾਮ ਦਾ ਸਹਾਇਕ ਪੁਲਸ ਕਮਿਸ਼ਨਰ (ਏ.ਸੀ.ਪੀ.) ਅਤੇ ਸੰਦੀਪ ਮਲਿਕ ਨੂੰ ਸੋਹਨਾ ਦਾ ਏ.ਸੀ.ਪੀ. ਲਗਾਇਆ ਗਿਆ ਹੈ।ਹਿਸਾਰ ਦੇ ਡੀ.ਐੱਸ.ਪੀ. ਜੋਗੇਂਦਰ ਸ਼ਰਮਾ, ਫਰੀਦਾਬਾਦ ਏ.ਸੀ.ਪੀ. ਗਜੇਂਦਰ ਸਿੰਘ, ਹਰਿਆਣਾ ਮਨੁੱਖ ਅਧਿਕਾਰ ਕਮਿਸ਼ਨ ਦੇ ਡੀ.ਐੱਸ.ਪੀ. ਬਲਜੀਤ ਸਿੰਘ, ਜੀਂਦ ਦੇ ਡੀ.ਐੱਸ.ਪੀ. ਕਪਤਾਨ ਸਿੰਘ, ਹਰਿਆਣਾ ਪਾਵਰ ਯੂਟੀਲੀਟਿਜ਼ (ਐੱਚ.ਪੀ.ਯੂ.) ਦੇ ਡੀ.ਐੱਸ.ਪੀ. ਜਿਤੇਸ਼ ਮਲਹੋਤਰਾ ਦੇ ਟਰਾਂਸਫਰ ਅਤੇ ਨਿਯੁਕਤੀ ਆਦੇਸ਼ ਰੱਦ ਕਰ ਦਿੱਤੇ ਗਏ ਹਨ ਅਤੇ ਉਹ ਆਪਣੇ ਸਟੇਸ਼ਨ ‘ਤੇ ਹੀ ਤਾਇਨਾਤ ਰਹਿਣਗੇ।

LEAVE A REPLY

Please enter your comment!
Please enter your name here