ਹਰਭਜਨ ਨੇ ਸਾਂਝਾ ਕੀਤਾ ਆਪਣੀ ਫਿਲਮ ‘ਫ੍ਰੈਂਡਸ਼ਿਪ’ ਦਾ ਪੋਸਟਰ

0
188

ਭਾਰਤੀ ਟੀਮ ਦੇ ਸੀਨੀਅਰ ਆਫ ਸਪਿਨਰ ਹਰਭਜਨ ਸਿੰਘ ਹੁਣ ਫਿਲਮਾਂ ‘ਚ ਆਪਣਾ ਡੈਬਿਊ ਕਰਨ ਜਾ ਰਹੇ ਹਨ। ਕਰੀਬ 4 ਸਾਲ ਭਾਰਤੀ ਟੀਮ ‘ਚ ਆਪਣੀ ਵਾਪਸੀ ਦਾ ਇੰਤਜ਼ਾਰ ਦੇਖ ਰਹੇ ਭੱਜੀ ਨੇ ਆਪਣੇ ਪਲਾਨ-ਬੀ ‘ਤੇ ਬਹੁਤ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੱਤਾ ਸੀ। ਉਸਦੀ ਇਹ ਤਾਮਿਲ ਫਿਲਮ ‘ਫ੍ਰੈਂਡਸ਼ਿਪ’ ਬਣ ਕੇ ਤਿਆਰ ਹੈ ਤੇ ਜੇਕਰ ਸਭ ਕੁਝ ਠੀਕ ਰਿਹਾ ਤਾਂ ਅਗਸਤ ‘ਚ ਰਿਲੀਜ਼ ਹੋਵੇਗੀ। ਹਰਭਜਨ ਨੇ ਅੱਜ ਆਪਣੀ ਇਸ ਫਿਲਮ ਦਾ ਇਕ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਫ੍ਰੈਂਡਸ਼ਿਪ ਦੇ ਨਿਰਦੇਸ਼ਕ ਜਾਨ ਪਾਲ ਰਾਜ ਤੇ ਸ਼ਾਮ ਸੂਰਿਆ ਹੈ। ਇਸ ਪੋਸਟ ‘ਚ ਉਹ ਦੱਖਣੀ ਭਾਰਤੀ ਫਿਲਮਾਂ ਦੇ ਅਭਿਨੇਤਾ ਅਰਜੁਨ ਦੇ ਨਾਲ ਦਿਖਾਈ ਦੇ ਰਹੇ ਹਨ। ਇਸ ਪੋਸਟ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਫੈਂਸ ਦੀ ਇੱਛਾ ਹੈ ਕਿ ਭੱਜੀ ਨੂੰ ਉਹ ਜਲਦ ਤੋਂ ਜਲਦ ਵੱਡੇ ਪਰਦੇ ‘ਤੇ ਐਕਟਿੰਗ ਕਰਦੇ ਦੇਖਣ।

LEAVE A REPLY

Please enter your comment!
Please enter your name here