ਪਾਕਿਸਤਾਨ ਦਾ ਕਪਤਾਨ ਬਾਬਰ ਆਜ਼ਮ ਜਿੱਥੇ ਲਗਾਤਾਰ ਪਾਕਿਸਤਾਨ ਕ੍ਰਿਕਟ ਟੀਮ ਦੇ ਖ਼ਰਾਬ ਪ੍ਰਦਰਸ਼ਨ ਨੂੰ ਲੈ ਕੇ ਵਿਵਾਦਾਂ ਵਿਚ ਹੈ, ਉਥੇ ਹੀ ਹੁਣ ਇਕ ਹੋਰ ਕੰਟਰੋਵਰਸੀ ਵਿਚ ਉਹ ਫਸ ਗਿਆ ਹੈ। ਦਰਅਸਲ ਸੋਸ਼ਲ ਮੀਡੀਆ ਉੱਤੇ ਬਾਬਰ ਦੀਆਂ ਕਥਿਤ ਨਿੱਜੀ ਵੀਡੀਓਜ਼ ਅਤੇ ਫੋਟੋਆਂ ਵਾਇਰਲ ਹੋ ਗਈਆਂ ਹਨ।
ਟਵਿਟਰ ‘ਤੇ ਬਾਬਰ ਦੀ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਕਿਸੇ ਕੁੜੀ ਨਾਲ ਇਤਰਾਜ਼ਯੋਗ ਗੱਲਾਂ ਕਰਦਾ ਦਿਸ ਰਿਹਾ ਹੈ। ਇੱਕ ਟਵਿਟਰ ਪੋਸਟ ਵਿੱਚ ਬਾਬਰ ਦੀ ਇੱਕ ਕੁੜੀ ਨਾਲ ਜਿਨਸੀ ਸਬੰਧ ਬਣਾਉਣ ਦੀ ਵੀਡੀਓ ਅਤੇ ਉਸਦੀ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਹਾਲਾਂਕਿ ਵੀਡੀਓ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਹੋਈ ਹੈ। ਬਾਬਰ ਦੇ ਕਥਿਤ ਵਾਇਰਲ ਵੀਡੀਓ ਨੇ ਨੇਟੀਜ਼ਨਾਂ ਵਿੱਚ ਹਲਚਲ ਮਚਾ ਦਿੱਤੀ ਹੈ। ਉਸ ਦੇ ਕੁਝ ਪ੍ਰਸ਼ੰਸਕਾਂ ਨੇ ਦਾਅਵਾ ਕੀਤਾ ਕਿ ਇਹ ਬਾਬਰ ਦਾ ਅਕਸ ਖ਼ਰਾਬ ਕਰਨ ਦੀ ਸਾਜ਼ਿਸ਼ ਹੈ, ਜਦੋਂ ਕਿ ਦੂਜੇ ਨੇ ਕਿਹਾ ਕਿ ਵੀਡੀਓ ਨੂੰ ਮੋਰਫ ਕੀਤਾ ਗਿਆ ਹੈ ਅਤੇ ਸਟਾਰ ਬੱਲੇਬਾਜ਼ ਵਿਰੁੱਧ ਝੂਠ ਨਾ ਫੈਲਾਉਣ ਦੀ ਅਪੀਲ ਕੀਤੀ ਹੈ।