ਸੰਗਰੂਰ ‘ਚ ਕੋਰੋਨਾ ਨਾਲ ਚੌਥੀ ਮੌਤ, ਕੁੱਲ ਆਂਕੜਾ ਹੋਇਆ 77

0
136

ਜ਼ਿਲ੍ਹਾ ਸੰਗਰੂਰ ‘ਚ ਜਿੱਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਉੱਥੇ ਹੀ ਮੌਤ ਦਰ ਵੀ ਵਧ ਰਹੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਰਿਜ਼ਵਾਨ ਫ਼ਾਰੂਕੀ ਦੇ ਰੂਪ ‘ਚ ਹੋਈ ਹੈ ਅਤੇ ਉਹ ਕੋਵਿਡ ਸੈਂਟਰ ਘਾਬਦਾ ਵਿਖੇ ਦਾਖਲ ਸੀ। 60 ਸਾਲਾ ਰਿਜ਼ਵਾਨ ਦੀ ਬੀਤੀ 10 ਜੂਨ ਨੂੰ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਰਿਜ਼ਵਾਨ ਸ਼ੂਗਰ ਅਤੇ ਹੋਰ ਬੀਮਾਰੀਆਂ ਤੋਂ ਪੀੜਤ ਸੀ ਅਤੇ ਅੱਜ ਉਸ ਦੀ ਸਵੇਰੇ 5 ਵਜੇ ਮੌਤ ਹੋ ਗਈ। ਦੱਸ ਦੇਈਏ ਕਿ ਕੋਰੋਨਾ ਕਾਰਨ ਇਹ ਸੰਗਰੂਰ ਜ਼ਿਲ੍ਹੇ ‘ਚ ਚੌਥੀ ਮੌਤ ਹੈ। ਚਾਰੇ ਮ੍ਰਿਤਕ ਮਲੇਰਕੋਟਲਾ ਨਾਲ ਸਬੰਧਿਤ ਹਨ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੱਜ ਤਰਨਤਾਰਨ ‘ਚ ਕੋਰੋਨਾ ਪੀੜਤ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦਾ ਸੰਸਕਾਰ ਮੰਗਵਾਲ ਸਵੇਰੇ ਕੋਵਿਡ-19 ਦੇ ਨਿਯਮਾਂ ਤਹਿਤ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਵਲੋਂ ਕੀਤਾ ਗਿਆ। ਤਰਨਤਾਰਨ ਜ਼ਿਲ੍ਹੇ ਅੰਦਰ ਕੋਰੋਨਾ ਪੀੜਤ ਸਬੰਧੀ ਇਹ ਦੂਜੀ ਮੌਤ ਹੈ।

LEAVE A REPLY

Please enter your comment!
Please enter your name here