ਸ੍ਰੀ ਹਰਿਮੰਦਰ ਸਾਹਿਬ ‘ਚ ਸੰਗਤਾਂ ਦੀ ਆਮਦ ਸ਼ੁਰੂ, ਕੀਤੇ ਖੁੱਲ੍ਹੇ ਦਰਸ਼ਨ ਦੀਦਾਰੇ

0
180

 ਨਾਕੇ ਖੁਲ੍ਹਣ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਤੇ ਨਾਲ ਲੱਗਦੇ ਗੁਰਦੁਆਰਾ ਸਾਹਿਬਾਨਾਂ ਵਿਖੇ ਸੰਗਤਾਂ ਦਾ ਆਉਣਾ ਸ਼ੁਰੂ ਹੋ ਗਿਆ ਹੈ ਅਤੇ ਉਨ੍ਹਾਂ ਨੇ ਆਪਣੇ ਗੁਰੂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕੀਤੇ ਪਰ ਨਾਕਿਆਂ ਦੌਰਾਨ ਜੇ ਭੀੜ ਦੇਖੀ ਜਾਂਦੀ ਸੀ ਉਹ ਅੱਜ ਨਹੀਂ ਦੇਖੀ ਗਈ। ਅੰਮ੍ਰਿਤਸਰ ਤੋਂ ਇਲਾਵਾ ਬਾਕੀ ਵੱਖ-ਵੱਖ ਸ਼ਹਿਰਾਂ ਤੋਂ ਆਈਆਂ ਸੰਗਤਾਂ ਨੇ ਗੁਰੂ ਘਰ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਗੁਰੂ ਰਾਮਦਾਸ ਪਾਤਸ਼ਹ ਦਾ ਸ਼ੁਕਰਾਨਾ ਕੀਤਾ। ਕੁਝ ਸੰਗਤਾਂ ਨਾਲ ਮੁਲਾਕਾਤ ਕਰਨ ਦੌਰਾਨ ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਰੱਬ ਦਾ ਨਾਂ ਹੀ ਔਖੇ ਵੇਲੇ ਕੰਮ ਆਉਂਦਾ ਹੈ। ਜਲੰਧਰ ਦੇ ਸੁਰਜੀਤ ਸਿੰਘ ਨੇ ਕਿਹਾ ਕਿ ਕੋਰੋਨਾ ਨੂੰ ਲੈ ਕੇ ਵੱਡੇ-ਵੱਡੇ ਮੁਲਕਾਂ ਦੀ ਦੌਲਤ ਧਰੀ ਧਰਾਈ ਰਹਿ ਗਈ। ਉਹ ਬਚਿਆ ਜਿਸ ਨੇ ਸੱਚੇ ਪਰਮ ਪਿਤਾ ਪ੍ਰਮਾਤਮਾ ਦੇ ਵਿਸ਼ਵਾਸ ਰੱਖਿਆ। ਉਨ੍ਹਾਂ ਕਿਹਾ ਵਾਹਿਗੁਰੂ ਕਰੇ ਕਿ ਇਹ ਨਾਮੁਰਾਦ ਬਿਮਾਰੀ ਸਦਾ-ਸਦਾ ਲਈ ਖਤਮ ਹੋ ਜਾਵੇ ਤੇ ਸਮੁੱਚਾ ਸੰਸਾਰ ਖੁਸ਼ਹਾਲ ਅਤੇ ਸੁਖੀ ਵੱਸੇ।

LEAVE A REPLY

Please enter your comment!
Please enter your name here