ਸੇਵਾ ਦੱਸਕੇ ਕਰਨੀ ਕਿੰਨੀ ਕੋ ਜਾਇਜ਼ ਹੈ, ਜਾਂ ਗੁਪਤ ਸੇਵਾ ਕਿੰਨੀ ਕੋ ਸਹੀ ਹੈ।

0
384

ਸੇਵਾ! ਸੇਵਾ ਭਾਵਨਾ ਨਾਲ ਕਰੋ। ਭਾਵੇਂ ਦੱਸਕੇ ਕੋਰ ਜਾਂ ਗੁਪਤ ਮੇਰੀ ਸੋਚ ਮੁਤਾਬਕ ਜਾਇਜ਼ ਹੀ ਜਾਇਜ਼ ਹੈ। ਅਗਰ ਕੋਈ ਇਸਤੇ ਕਿੰਤੂ ਪਰੰਤੂ ਕਰਦਾ ਹੈ ਤਾਂ ਇਹ ਉਸਦੀ ਅਪਨੀ ਸੋਚ ਦਾ ਪ੍ਰਗਟਾਵਾ ਹੈ। ਸੇਵਾ ਕਰਨ ਦੇ ਕਈ ਤਾਰੀਕੇ ਹਨ। ਇਹ ਤੁਹਾਡੇ ਉੱਤੇ ਨਿਰਭਰ ਕਰਦਾ ਹੈ। ਤੁਸੀ ਕਿਹੜਾ ਤਾਰੀਕਾ ਅਪਣਾਉਂਦੇ ਹੋ। ਸੇਵਾ ਸਿਰਫ ਪੈਸੇ ਨਾਲ ਹੀ ਨਹੀਂ ਕੀਤੀ ਜਾਂਦੀ। ਸੇਵਾ ਤਨ, ਮਨ, ਧੰਨ, ਤੁਸੀ ਕਿਸੇ ਵੀ ਤਰਾਂ ਦੀ ਕਰ ਸਕਦੇ ਹੋ। ਵਾਹਿਗੁਰੂ ਜੀ ਦੇ ਦਰ ਤੇ ਸੱਚੇ ਮਨੋ ਕੀਤੀ ਸੇਵਾ ਹਮੇਸਾਂ ਕਬੂਲ ਕੀਤੀ ਜਾਂਦੀ ਹੈ। ਅੱਜ ਆਪਾਂ ਪੈਸੇ ਵਾਲੀ ਸੇਵਾ ਤੇ ਕੁੱਝ ਤਰਕ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। 
ਪੈਸੇ ਵਾਲੀ ਸੇਵਾ ਉਹੀ ਕਰ ਸਕਦੇ ਹਨ। ਜ਼ਿਹਨਾਂ ਦੀ ਤਜੌਰੀ ਵਿੱਚ ਪੈਸਾ ਜ਼ਿਆਦਾ ਹੋਵੇ ਕੀ ਤੁਹਾਡਾ ਇਹ ਮੰਨਣਾ ਹੈ? ਮੇਰਾ ਇਹ ਮੰਨਣਾ ਨਹੀਂ ਹੈ। ਕਿਉਂਕਿ ਸਾਡੇ ਗੁਰਾਂ ਨੇ ਇਹ ਸਿਖਾਇਆ ਹੈ। ਅਪਨੇ ਦਸਵੰਧ ਕੱਢਕੇ ਲੋੜ ਵੰਦਾ ਵਿੱਚ ਵੰਡੋ। ਉਹ ਤੁਸੀ ਜਿਹੜੇ ਮਰਜੀ ਤਾਰੀਕੇ ਨਾਲ ਕਰ ਸਕਦੇ ਹੋ। ਉਹ ਤੁਹਾਡੇ ਉੱਤੇ ਨਿਰਭਰ ਕਰਦਾ ਹੈ। ਬਾਕੀ ਵਿਅੰਗਕਾਰਾਂ ਨੇ ਅਪਨੇ ਵਿਅੰਗ ਕੱਸਣੇ ਹੁੰਦੇ ਹਨ। ਇਸ ਗੱਲ ਨਾਲ ਸੇਵਾ ਕਰਨ ਵਾਲੇ ਨੂੰ ਕੋਈ ਫਰਕ ਨਹੀਂ ਪੈਦਾ ਕਿ ਉਹ ਸੇਵਾ ਦੱਸਕੇ ਕਰ ਰਿਹਾ ਹੈ ਜਾਂ ਗੁਪਤ ਕਰ ਰਿਹਾ ਹੈ। ਉਹ ਤਾਂ ਸੇਵਾ ਭਾਵਨਾ ਨਾਲ ਸੇਵਾ ਕਰ ਰਿਹਾ ਹੈ। ਸਮਝਣ ਵਾਲਾ ਕੁੱਝ ਵੀ ਸਮਝੀ ਜਾਵੇ। ਅਕਸਰ ਲੋਕਾਂ ਨੂੰ ਕਹਿੰਦੇ ਵੇਖਿਆ ਹੈ। ਕਈ ਲੋਕ ਸੇਵਾ ਅਪਨੀ ਅਮੀਰੀ ਦਾ ਪ੍ਰਗਟਾਵਾ ਕਰਨ ਲਈ ਲੋਕ ਦਿਖਾਵਾ ਕਰਦੇ ਹਨ। ਤੁਸੀ ਇਸ ਗੱਲ ਨਾਲ ਕਿੰਨੇ ਕੋ ਸਹਿਮਤ ਹੋ? ਅਗਰ ਮੈਨੂੰ ਪੁੱਛਦੇ ਹੋ ਤਾਂ ਮੈ ਫਿਰ ਇਹੀ ਕਹਾਂਗਾ ਹਰ ਸੇਵਾ ਕਰਨ ਵਾਲਾ ਸੇਵਾ ਅਪਨੇ ਤਾਰੀਕੇ ਨਾਲ ਕਰਦਾ ਹੈ। ਇਹ ਉਸਨੂੰ ਸੇਵਾ ਕਰਦੇ ਨੂੰ ਵੇਖਕੇ ਉਸ ਪ੍ਰਤੀ ਕਿਸ ਤਰਾਂ ਦੀ ਪ੍ਰਤਿਕਿਰਿਆ ਦੇਣੀ ਹੈ। ਵੇਖਣ ਵਾਲੇ ਤੇ ਨਿਰਭਰ ਕਰਦਾ ਹੈ। ਕਿਉਂਕਿ ਸੇਵਾ ਕਰਨ ਵਾਲੇ ਨੇ ਪ੍ਰਤਿਕਿਰਿਆ ਦੇਣ ਵਾਲੇ ਨੂੰ ਨਿਉਤਾ ਤੇ ਦਿੱਤਾ ਨਹੀ ਹੁੰਦਾ, ਕਿ ਮੈ ਸੇਵਾ ਕਰਨ ਲੱਗਾ ਹਾਂ , ਆਹ ਤੂੰ ਇਸ ਤੇ ਕੋਈ ਸੁਝਾਅ ਦੇ। ਇਹ ਸਭ ਈਰਖਾ ਦੀਆਂ ਗੱਲਾਂ ਹਨ। ਵਾਹਿਗੁਰੂ ਨੂੰ ਦੱਸਣ ਲਈ ਕੋਈ ਸੇਵਾ ਨਹੀਂ ਕਰਦਾ। ਬਲਕਿ ਵਾਹਿਗੁਰੂ ਹੀ ਬੰਦੇ ਨੂੰ ਮੱਤ ਬਖ਼ਸ਼ਦਾ ਹੈ। 
ਸੇਵਾ ਕਰਨ ਵਾਲੇ ਬੇਸੱਕ ਅਪਨਾ ਐਨਾ ਲੋਕ ਪ੍ਰਚਾਰ ਨਾ ਕਰਦੇ ਹੋਣ ,ਪਰ ਦੁਨੀਆ ਉਹਨਾਂ ਦਾ ਲੋਕ ਪ੍ਰਚਾਰ ਆਪ ਹੀ ਕਰ ਦਿੰਦੀ ਹੈ। ਰੱਬ ਸੱਭ ਜਾਣੀ ਜਾਣ ਹੈ। ਉਸਨੂੰ ਸੱਭ ਪਤਾ ਹੈ,ਕਿਸਨੇ ਗੁਪਤ ਸੇਵਾ ਕੀਤੀ ਤੇ ਕਿਸਨੇ ਦੱਸਕੇ ਕੀਤੀ। ਉਸਦੇ ਦਰ ਉੱਤੇ ਦੋਨਾ ਵੱਲੋਂ ਕੀਤੀ ਸੇਵਾ ਕਬੂਲ ਹੈ। ਦੋਨਾ ਤਾਰੀਕਿਆਂ ਨਾਲ ਕੀਤੀ ਸੇਵਾ ਅਪਨੇ ਆਪ ਵਿੱਚ ਸੰਦੇਸ ਹੈ। ਦੱਸਕੇ ਕੀਤੀ ਸੇਵਾ ਉਹਨਾਂ ਲੋਕਾਂ ਲਈ ਸੰਦੇਸ ਹੈ। ਜਿਹੜੇ ਲੋਕ ਮਾਇਆ ਨੂੰ ਪਿਆਰ ਕਰ ਬੈਠਦੇ ਹਨ ਤੇ ਦੁਨੀਆ ਦਾਰੀ ਤੋਂ ਭਟਕ ਜਾਂਦੇ ਹਨ। ਉਹਨਾਂ ਨੂੰ ਜਗਾਉਣ ਲਈ ਇਸ ਤੋਂ ਵਧੀਆ ਤਾਰੀਕਾ ਕੋਈ ਨਹੀਂ ਹੈ। ਕਿਉਂਕਿ ਜਦੋਂ ਜਦੋਂ ਕੋਈ ਸੇਵਾ ਕਰਦਾ ਹੈ, ਤਾਂ ਉਸ ਸੂਮ ਇੰਨਸਾਨ ਦਾ ਜ਼ਮੀਰ ਉਸ ਨੂੰ ਕਿਤੇ ਨ ਕਿਤੇ ਕੋਸਦਾ ਹੈ। ਤੂੰ ਜਿਹੜਾ ਮਾਇਆ ਨਾਲ ਪਿਆਰ ਕਰ ਬੈਠਾ ਹੈ। ਰਿਸ਼ਤੇਦਾਰ ,ਦੁਨੀਆਦਾਰੀ ਮਾਇਆ ਦੇ ਚੱਕਰਾਂ ਵਿੱਚ ਤੋੜ ਬੈਠਾ ਹੈ। ਇਸ ਨੂੰ ਲੋੜਵੰਦ ਲੋਕਾਂ ਵਿੱਚ ਲਾ, ਨਹੀ ਤਾਂ ਇਹ ਜਿੱਥੇ ਪਈ ਹੈ। ਉੱਥੇ ਹੀ ਪਈ ਰਹਿ ਜਾਣੀ ਹੈ। ਫਿਰ ਇਸ ‘ਤੇ ਬੈਠਾ ਰਹੀਂ ਸੱਪ ਬਣਕੇ। ਦੱਸਕੇ ਕੀਤੀ ਗਈ ਸੇਵਾ ਦਾ ਇਹੀ ਮੂਲ ਹੈ , ਕਿ ਇਹੋ ਜਿਹੇ ਲੋਕਾਂ ਨੂੰ ਰੱਬ ਵੱਲੋਂ ਸੰਕੇਤ ਕਰਨਾ ਤੇ ਕਰਵਾਉਣਾ ਰੱਬ ਨੇ ਸਾਡੇ ਤੁਹਾਡੇ ਵਰਗਿਆਂ ਕੋਲੋਂ ਹੀ ਹੁੰਦਾ ਹੈ। ਇਸ ਕਰਕੇ ਉਸ ਵੱਲੋਂ ਲਾਈ ਡਿਊਟੀ ਦਾ ਹਰ ਕੋਈ ਪਾਲਣ ਕਰ ਰਿਹਾ ਹੈ। ਉਹ ਭਾਵੇਂ ਕੋਈ ਅਮੀਰ ਹੋਵੇ ਜਾਂ ਗਰੀਬ ਹੋਵੇ, ਪੜ੍ਹਿਆ ਹੋਵੇ, ਜਾਂ ਅੰਨਪੜ ਹੋਵੇ। ਜਿਹੜਾ ਕੰਮ ਉਸਨੇ ਸੌੰਪਿਆ ਹੈ। ਉਹ ਸਾਨੂੰ ਕਰਨਾ ਹੀ ਪੈਣਾ ਹੈ। ਗੁਪਤ ਸੇਵਾ ਦੇ ਕੀ ਰਾਜ ਹਨ? ਗੁਪਤ ਸੇਵਾ ਇਸ ਕਰਕੇ ਵਾਹਿਗੁਰੂ ਵੱਲੋਂ ਅਪਨੇ ਸੇਵਕਾਂ ਦੁਆਰਾ ਕਰਵਾਈ ਜਾਂਦੀ ਹੈ। ਦੁਨੀਆ ਨੂੰ ਇਹ ਪਤਾ ਚੱਲੇ ਕਿ ਜਿਹੜੇ ਸੇਵਾਦਾਰ ਗੁਪਤ ਸੇਵਾ ਨੂੰ ਗੁਪਤ ਸੇਵਾਦਾਰਾਂ ਤੋਂ ਰਸੀਬ ਕਰਦੇ ਹਨ ਜਾਂ ਨਹੀਂ ਕਰਦੇ, ਪਰ ਗੁਪਤ ਸੇਵਾਦਾਰਾਂ ਵੱਲੋਂ ਸੇਵਾ ਭੇਜ ਦਿੱਤੀ ਜਾਂਦੀ ਹੈ। ਉਹ ਸੇਵਾਦਾਰ ਦੁਨੀਆ ਨੂੰ ਇਹ ਗੁਪਤ ਸੇਵਾ ਕੀਤੀ ਵਾਰੇ ਦੱਸਦੇ ਹਨ ਜਾਂ ਨਹੀਂ। ਅਗਰ ਸੇਵਾਦਾਰ ਸਹੀ ਦੱਸ ਦਿੰਦੇ ਹਨ ,ਕਿ ਅਸੀਂ ਗੁਪਤ ਸੇਵਾ ਐਨੇ ਲੱਖ ਰੁਪਏ ਜਾਂ ਰਸਦ ਪ੍ਰਾਪਤ ਕੀਤੀ। ਤਾਂ ਗੁਪਤ ਸੇਵਾਦਾਰ ਗੁਪਤ ਹੀ ਰਹਿੰਦਾ ਹੈ, ਅਗਰ ਉਹ ਗਲਤ ਦੱਸਦੇ ਹਨ, ਤਾਂ ਗੁਪਤ ਸੇਵਾਦਾਰ ਸਾਹਮਣੇ ਆਕੇ ਉਹਨਾਂ ਨੂੰ ਜੱਗ ਜ਼ਾਹਰ ਕਰ ਸਕਦਾ ਹੈ।
ਇਹ ਵੱਖ ਵੱਖ ਤਾਰੀਕੇ ਦੀ ਪਰੀਖਿਆ ਹੈ। ਜਿਸ ਵਿੱਚੋਂ ਤਹਾਨੂੰ ਪਾਸ ਹੋਣਾ ਪੈਂਦਾ ਹੈ। ਉਸ ਵਾਹਿਗੁਰੂ ਨੂੰ ਸੱਭ ਪਤਾ ਹੈ। ਕੌਣ ਕੀ ਕਰ ਰਿਹਾ ਹੈ। ਉਸ ਨੂੰ ਤਹਾਨੂੰ ਕੋਈ ਸਬੂਤ ਦੇਣ ਦੀ ਲੋੜ ਨਹੀਂ। ਬਲਕਿ ਤਹਾਨੂੰ ਰੋਜ਼ ਉਸ ਦੇ ਦਰ ਤੇ ਹਾਜ਼ਰੀ ਲਵਾਉਣ ਦੀ ਜ਼ਰੂਰਤ ਹੈ। ਕਿਉਂਕਿ ਉਸ ਵੱਲੋਂ ਖੋਲੇ ਗਏ ਸਕੂਲਾਂ ਵਿੱਚ ਵੀ ਲੱਗੀ ਜਾਂ ਨਾ ਲੱਗੀ ਹਾਜ਼ਰੀ ਹੀ ਤੁਹਾਡੇ ਭੱਵਿਖ ਨੂੰ ਬਣਾਉਂਦੀ ਅਤੇ ਵਿਗਾੜਦੀ ਹੈ। ਇਸ ਕਰਕੇ ਦੁਨਿਆਵੀ ਸਕੂਲਾਂ ਵਿੱਚ ਪੁਰੇ ਸਾਲ ਦੀ ਹਾਜ਼ਰੀ ਦੀ ਤਰਾਂ ਉਸਦੇ ਦਰ ਉੱਤੇ ਵੀ ਖਰੇ ਉਤਰਿਆ ਕਰੋ। ਫਿਰ ਵੇਖਿਓ ਜ਼ਿੰਦਗੀ ਕਿਸ ਤਰਾਂ ਫੁੱਲਾਂ ਵਾਂਗ ਹਲਕੀ ਫੁਲਕੀ ਤੇ ਸ਼ਾਨਦਾਰ ਗੁਜ਼ਰਦੀ ਹੈ। ਇਸੇ ਕਰਕੇ ਸਿਆਣੇ ਕਹਿੰਦੇ ਹਨ, ਅਪਨੇ ਅਪਨੇ ਕਰਮਾਂ ਦਾ ਫਲ ਹਰ ਕਿਸੇ ਨੂੰ ਮਿਲ ਜਾਂਦਾ ਹੈ। ਜਿਸ ਤਰਾਂ ਦੇ ਤੁਸੀ ਕਰਮ ਕੀਤੇ ਹੋਣ ਉਸੇ ਤਰਾਂ ਦਾ ਫਲ ਮਿਲਦਾ ਹੈ। ਕਦੀ ਇਹ ਨਾ ਸੋਚੋ। ਉਹ ਕੀ ਕਰ ਰਿਹਾ ਹੈ। ਹਮੇਸਾਂ ਇਹ ਸੋਚੋ ਮੈ ਕੀ ਕਰ ਰਿਹਾ ਹਾਂ। ਤਹਾਨੂੰ ਅਪਨੇ ਆਪ ਜ਼ਿੰਦਗੀ ਦੇ ਹੱਲ ਲੱਭਣੇ ਸ਼ੁਰੂ ਹੋ ਜਾਣਗੇ। ਕਹਿਣ ਦਾ ਮਤਲਬ ਸੇਵਾ ਤੇ ਸੇਵਾ ਹੀ ਹੈ। ਉਹ ਭਾਵੇਂ ਲੋਕ ਦਿਖਾਵਾ ਹੋਵੇ ਜਾਂ ਗੁਪਤ, ਉਸ ਦੇ ਟੀਚੇ ਕੀ ਹਨ। ਇਹ ਸੱਭ ਪਰਮਾਤਮਾ ਨੂੰ ਪਤਾ ਹੈ। ਅੱਜ ਗੁਰੂ ਨਾਨਕ ਦੇਵ ਜੀ ਵੱਲੋਂ ਵੀਹ ਰੁਪਏ ਦੇ ਲੱਗੇ ਲੰਗਰ ਦੇ ਪੁਰੇ ਸੰਸਾਰ ਵਿੱਚ ਹਰ ਜ਼ੁਬਾਨ ਤੇ ਚਰਚੇ ਹਨ। ਬਾਬੇ ਨਾਨਕ ਵੱਲੋਂ ਕੀਤਾ ਸੱਚਾ ਸੌਦਾ ਵਾਕਿਆ ਇੱਕ ਮਿਸਾਲ ਹੈ। ਸਾਨੂੰ ਉਸ ਵਾਹਿਗੁਰੂ ਵੱਲੋਂ ਚਲਾਏ ਗਏ ਸੱਚੇ ਸੌਦੇ ਵਿੱਚ ਹਮੇਸਾਂ ਯੋਗਦਾਨ ਪਾਉਣਾ ਚਾਹੀਦਾ ਹੈ। ਕਿਉਂਕਿ ਕੁੱਝ ਵੀ ਛੁਪਿਆ ਨਹੀਂ ਰਹਿੰਦਾ। ਸੱਭ ਕੁੱਝ ਸਾਹਮਣੇ ਇੱਕ ਨ ਇੱਕ ਦਿਨ ਆ ਹੀ ਜਾਂਦਾ ਹੈ। ਇਸ ਕਰਕੇ ਰੱਬ ਦਾ ਭਾਣਾ ਮੰਨਣ ਵਿੱਚ ਹੀ ਭਲਾ ਹੈ।

              ਤਜਿੰਦਰ ਸਿੰਘ।

LEAVE A REPLY

Please enter your comment!
Please enter your name here