ਸੁਆਦ ਅਤੇ ਪੌਸ਼ਟਿਕ ਮਿਕਸ ਆਮਲੇਟ ਮਿੰਟਾਂ ‘ਚ ਬਣਾਓ ਘਰ

0
185

ਸਮੱਗਰੀ :-
– 4 ਅੱਡੇ
– 1/2 ਚਮਚ ਤੇਲ
– 1/3 ਚਮਚ ਕਾਲੀ ਮਿਰਚ ਪਾਊਡਰ
– 1 ਟਮਾਟਰ ਬਾਰੀਕ ਕੱਟਿਆ ਹੋਇਆ
– 2 ਪਿਆਜ਼ ਬਾਰੀਕ ਕੱਟੇ ਹੋਏ
– 1 ਗਾਜ਼ਰ ਬਾਰੀਕ ਕੱਟੀ ਹੋਈ
– 3 ਹਰੀਆਂ ਮਿਰਚਾਂ ਕੱਟੀਆਂ ਹੋਈਆਂ
– ਧਨੀਆ
– ਨਮਕ (ਲੂਣ) ਸੁਆਦ ਆਨੁਸਾਰ
– 1 ਚਮਚ ਚਾਟ ਮਸਾਲਾ

ਵਿਧੀ :-
ਸਭ ਤੋਂ ਪਹਿਲਾਂ ਇਕ ਭਾਂਡੇ ‘ਚ ਅੰਡੇ ਨੂੰ ਮਿਲਾਓ (ਘੋਲ ਤਿਆਰ) ਕਰੋ। ਹੁਣ ਇਸ ‘ਚ ਕਾਲੀ ਮਿਰਚ ਪਾਊਡਰ ਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਨੂੰ 2 ਮਿੰਟ ਤੱਕ ਇੱਕ ਪਾਸੇ ਰੱਖ ਦਿਓ। ਹੁਣ ਇਕ ਕੜਾਹੀ ‘ਚ ਤੇਲ ਗਰਮ ਕਰੋ। ਤੇਲ ਗਰਮ ਹੋਣ ‘ਤੇ ਮਿਕਸ ਕੀਤੇ ਅੰਡੇ ਦੇ ਘੋਲ ਨੂੰ ਕੜਾਹੀ ‘ਚ ਪਾ ਦਿਓ ਅਤੇ ਉੱਪਰ ਧਾਨੀਏ ਦੀਆਂ ਪੱਤੀਆਂ ਪਾ ਦਿਓ। ਇਸ ਨੂੰ ਲਗਭਗ 4 ਤੋਂ 5 ਮਿੰਟ ਤੱਕ ਦੋਵਾਂ ਪਾਸੀਓਂ ਚੰਗੀ ਤਰ੍ਹਾਂ ਪਕਾਓ। ਇਸ ਤੋਂ ਬਾਅਦ ਇਸ ਨੂੰ ਪਲੇਟ ‘ਚ ਕੱਢ ਕੇ ਉੱਪਰ ਚਾਟ ਮਸਾਲਾ ਪਾ ਕੇ ਖਾਓ। ਇੰਝ ਤੁਸੀਂ ਮਿੰਟਾਂ ‘ਚ ਘਰ ‘ਚ ਤਿਆਰ ਕਰ ਸਕਦੇ ਹੋ ਮਿਕਸ ਆਮਲੇਟ।

LEAVE A REPLY

Please enter your comment!
Please enter your name here