ਭਾਰਤੀ ਮਾਲੀਆ ਸੇਵਾ (ਆਈ.ਆਰ.ਐੱਸ.) ਦੇ ਸੀਨੀਅਰ ਅਧਿਕਾਰੀ ਕੇਸ਼ਵ ਸਕਸੈਨਾ (57) ਨੇ ਬੁੱਧਵਾਰ ਨੂੰ ਇੱਥੇ ਆਪਣੇ ਘਰ ਖੁਦਕੁਸ਼ੀ ਕਰ ਲਈ। ਪੁਲਸ ਅਨੁਸਾਰ ਇੱਥੇ ਚਾਨਕਿਆਪੁਰੀ ਇਲਾਕੇ ਦੇ ਬਾਪੂਧਾਮ ਸਥਿਤ ਸਰਕਾਰੀ ਘਰ ਸ਼੍ਰੀ ਸਕਸੈਨਾ ਨੇ ਆਪਣੇ ਸਟਡੀ ਰੂਮ ‘ਚ ਪੱਖੇ ਨਾਲ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਦੇ ਕਮਰੇ ‘ਚ ਇਕ ਸੁਸਾਈਡ ਨੋਟ ਵੀ ਮਿਲਿਆ ਹੈ।