ਸਿੱਕਰੀ ਦੂਰ ਕਰਨ ਦੇ ਨਾਲ-ਨਾਲ ਗੁਰਦੇ ਦੀ ਪੱਥਰੀ ਤੋਂ ਬਚਾਅ ਕਰਦੈ ਗੰਢੇ ਦਾ ਰਸ

0
514

ਪਿਆਜ਼ ਦੇ ਰਸ ‘ਚ ਵਿਟਾਮਿਨ-ਏ, ਬੀ-6, ਸੀ ਅਤੇ ਈ ਤੋਂ ਇਲਾਵਾ ਸਲਫਰ, ਸੋਡੀਅਮ, ਪੋਟਾਸ਼ੀਅਮ, ਵਰਗੇ ਹੋਰ ਵੀ ਵਧੇਰੇ ਤੱਤ ਪਾਏ ਜਾਂਦੇ ਹਨ। ਕਈ ਬੀਮਾਰੀਆਂ ‘ਚ ਪਿਆਜ਼ ਦੇ ਨੁਸਖਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਸਿਰਫ ਦੋ ਚਮਚ ਪਿਆਜ਼ ਦੇ ਰਸ ਨਾਲ ਹੀ ਕਈ ਤਰ੍ਹਾਂ ਦੀਆਾਂ ਬੀਮਾਰੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਬਰਸਾਤ ਦੇ ਮੌਸਮ ‘ਚ ਜ਼ਿਆਦਾਤਰ ਲੋਕ ਨੂੰ ਖੰਘ, ਜ਼ੁਕਾਮ-ਬੁਖ਼ਾਰ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ। ਪਿਆਜ਼ ਐਂਟੀ-ਆਕਸੀਡੈਂਟ ਅਤੇ ਐਂਟੀ ਇੰਫਲਾਮੇਟਰੀ ਗੁਣਾਂ ਨਾਲ ਵਿਟਾਮਿਨਜ਼ ਦਾ ਇਕ ਵਧੀਆ ਸ੍ਰੋਤ ਹੈ। ਜੇਕਰ ਤੁਸੀਂ ਸੁੰਦਰ ਅਤੇ ਸਿਹਤਮੰਦ ਵਾਲ ਚਾਹੁੰਦੇ ਹੋ, ਤਾਂ ਆਪਣੇ ਵਾਲਾਂ ਵਿਚ ਪਿਆਜ਼ ਦਾ ਰਸ ਲਗਾਉਣਾ ਸ਼ੁਰੂ ਕਰੋ। ਇਸ ਨੂੰ ਲਾਗੂ ਕਰਨਾ ਆਸਾਨ ਹੈ ਅਤੇ ਲਾਭ ਦੇਖ ਕੇ ਤੁਸੀਂ ਖੁਸ਼ ਹੋਵੋਗੇ ..

1. ਵਾਇਰਲ ਨਾਲ ਲੜਨ ‘ਚ ਅਸਰਦਾਰ
ਲਾਲ, ਸਫੈਦ ਜਾਂ ਗੁਲਾਬੀ ਪਿਆਜ਼ ਕੁਝ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੇ ਹਨ, ਜੋ ਵਾਇਰਲ ਨਾਲ ਲੜਨ ‘ਚ ਕਾਫ਼ੀ ਅਸਰਦਾਰ ਹੁੰਦੇ ਹਨ।

2.  ਸਬਜ਼ੀਆਂ ਦਾ ਸਵਾਦ ਵਧਾਉਣ ‘ਚ ਕਰੇ ਮਦਦ
ਪਿਆਜ਼ ‘ਚ ਸਭ ਤੋਂ ਵਧ ਪਾਏ ਜਾਣ ਕੁਝ ਰਸਾਇਣ ਥਾਇਓਸੁਲਫੇਟਸ, ਸਲਫਾਈਡਸ ਅਤੇ ਸਲਫੋਕਸਾਈਡ ਹਨ, ਜੋ ਆਪਣੇ ਐਂਟੀਵਾਇਰਲ ਗੁਣਾਂ ਨਾਲ ਸਬਜ਼ੀਆਂ ਦਾ ਸਵਾਦ ਵਧਾਉਣ ‘ਚ ਮਦਦ ਕਰਦਾ ਹੈ।

3. ਵਾਲ ਹੁੰਦੇ ਹਨ ਮਜ਼ਬੂਤ
2 ਚਮਚ ਪਿਆਜ਼ ਦੇ ਰਸ ‘ਚ ਇਕ ਕਟੋਰੀ ਨਾਰੀਅਲ ਦਾ ਤੇਲ ਮਿਲਾ ਕੇ ਲਗਾਉਣ ਨਾਲ ਵਾਲ ਮਜ਼ਬੂਤ ਹੁੰਦੇ ਹਨ।

4.ਖੋਪੜੀ ਦੇ ਖੂਨ ਦੇ ਗੇੜ ਨੂੰ ਵਧਾਏ
ਪਿਆਜ਼ ਦੇ ਜੂਸ ਵਿੱਚ ਭਰਪੂਰ ਗੰਧਕ ਹੁੰਦਾ ਹੈ, ਜੋ ਕਿ ਖੋਪੜੀ ਦੇ ਖੂਨ ਦੇ ਗੇੜ ਨੂੰ ਬਿਹਤਰ ਬਣਾਉਂਦਾ ਹੈ। ਇਹ ਨਵੇਂ ਵਾਲਾਂ ਨੂੰ ਉੱਗਣ ਅਤੇ ਵਾਲਾਂ ਦੀ ਮਾਤਰਾ ਵਧਾਉਣ ਵਿਚ ਸਹਾਇਤਾ ਕਰਦਾ ਹੈ।

5. ਗੈਸ ਦੀ ਪਰੇਸ਼ਾਨੀ
ਪਿਆਜ਼ ਦੇ ਰਸ ‘ਚ ਚੁੱਟਕੀ ਭਰ ਹਿੰਗ, ਕਾਲਾ ਨਮਕ ਮਿਲਾ ਪੀਣਾ ਚਾਹੀਦਾ ਹੈ। ਇਸ ਨਾਲ ਗੈਸ ਦੀ ਪਰੇਸ਼ਾਨੀ ਦੂਰ ਹੁੰਦੀ ਹੈ।

LEAVE A REPLY

Please enter your comment!
Please enter your name here