ਸਿੰਗਾਪੁਰ ਦੀ ਸੱਤਾਧਾਰੀ ਪੀ.ਏ.ਪੀ. ਨੇ ਆਮ ਚੋਣਾਂ ‘ਚ ਸ਼ਾਨਦਾਰ ਜਿੱਤ ਕੀਤੀ ਦਰਜ

0
242

ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸਿਏਨ ਲੂੰਗ ਦੀ ਪੀਪੁਲਸ ਐਕਸ਼ਨ ਪਾਰਟੀ ( ਪੀ.ਏ.ਪੀ.) ਫਿਰ ਸੱਤਾ ਵਿਚ ਪਰਤ ਆਈ ਹੈ। ਉਸ ਨੇ ਸ਼ੁੱਕਰਵਾਰ ਨੂੰ ਹੋਈਆਂ ਆਮ ਚੋਣਾਂ ਵਿਚ 93 ਵਿਚੋਂ 83 ਸੀਟਾਂ ‘ਤੇ ਸ਼ਾਨਦਾਰ ਜਿੱਤ ਦਰਜ ਕੀਤੀ ਜਦੋਂ ਕਿ ਵਿਰੋਧੀ ਪੱਖ ਨੂੰ ਮਾਮੂਲੀ ਬੜ੍ਹਤ ਮਿਲੀ। ਲੀ (68) ਆਂਗ ਮੋ ਕਿਯੋ ਦੇ ਆਪਣੇ ਗਰੁੱਪ ਰਿਪ੍ਰੈਜ਼ਨਟੇਸ਼ਨ ਚੋਣ ਖ਼ੇਤਰ (ਜੀ.ਆਰ.ਸੀ.) ਤੋਂ ਦੁਬਾਰਾ ਚੁਣੇ ਗਏ। ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਹੇਂਗ ਸਵੀ ਕੀਟ ਵੀ ਦੁਬਾਰਾ ਚੁਣੇ ਗਏ ਹਨ। ਭਾਰਤੀ ਮੂਲ ਦੇ ਨੇਤਾ ਪ੍ਰੀਤਮ ਸਿੰਘ ਦੀ ਅਗਵਾਈ ਵਾਲੀ ਵਿਰੋਧੀ ਵਰਕਰਸ ਪਾਰਟੀ ਨੇ ਸੇਂਗਕਾਂਗ ਦੀ ਜੀ.ਆਰ.ਸੀ. ਸਮੇਤ 10 ਸੀਟਾਂ ‘ਤੇ ਜਿੱਤ ਦਰਜ ਕੀਤੀ। ਸੇਂਗਕਾਂਗ ਜੀ.ਆਰ.ਸੀ. ਵਿਚ ਉਸ ਨੇ ਪ੍ਰਧਾਨ ਮੰਤਰੀ ਦਫ਼ਤਰ ਵਿਚ ਮੰਤਰੀ ਐਨ ਚੀ ਮੇਂਗ ਦੀ ਅਗਵਾਈ ਵਾਲੀ ਪੀ.ਏ.ਪੀ. ਟੀਮ ਨੂੰ ਹਰਾਇਆ।

ਵਰਕਰਸ ਪਾਰਟੀ ਨੂੰ 2015 ਦੀਆਂ ਆਮ ਚੋਣਾਂ ਵਿਚ 6 ਸੀਟਾਂ ਮਿਲੀਆਂ ਸਨ। ਕਰੀਬ 26.5 ਲੱਖ ਸਿੰਗਾਪੁਰ ਵਾਸੀਆਂ ਨੇ ਚਿਹਰੇ ‘ਤੇ ਮਾਸਕ ਅਤੇ ਹੱਥਾਂ ‘ਤੇ ਦਸਤਾਨੇ ਪਹਿਨੇ ਹੋਏ ਵੋਟਿੰਗ ਕੀਤੀ। ਸੰਸਦ ਦੀਆਂ 93 ਸੀਟਾਂ ਲਈ 192 ਉਮੀਦਵਾਰ ਚੋਣ ਮੈਦਾਨ ਵਿਚ ਸਨ। ਪੀ.ਏ.ਪੀ. ਨੇ ਆਜ਼ਾਦੀ ਦੇ ਬਾਅਦ ਤੋਂ ਹੀ ਪੂਰਨ ਬਹੁਮਤ ਨਾਲ ਸਿੰਗਾਪੁਰ ਵਿਚ ਸ਼ਾਸਨ ਕੀਤਾ ਹੈ। ਕੋਵਿਡ-19 ਦੀ ਚੁਣੌਤੀ ਦੌਰਾਨ ਪੀ.ਏ.ਪੀ. ਸਮੇਤ 11 ਰਾਜਨੀਤਕ ਦਲਾਂ ਨੇ 9 ਦਿਨਾਂ ਤੱਕ ਪ੍ਰਚਾਰ ਕੀਤਾ। ਗਲੋਬਲ ਮਹਾਮਾਰੀ ਕਾਰਨ ਵੋਟਿੰਗ ਨੂੰ ਸੁਰੱਖਿਅਤ ਬਣਾਉਣ ਦੀ ਕਵਾਇਦ ਵਿਚ ਵੋਟਿੰਗ ਕੇਂਦਰਾਂ ਦੀ ਗਿਣਤੀ 880 ਤੋਂ ਵਧਾ ਕੇ 1,100 ਕਰ ਦਿੱਤੀ ਗਈ।

ਪ੍ਰਧਾਨ ਮੰਤਰੀ ਲੀ ਨੇ ਪਿਛਲੇ ਮਹੀਨੇ ਤੈਅ ਸਮੇਂ ਤੋਂ 10 ਮਹੀਨੇ ਪਹਿਲਾਂ ਆਮ ਚੋਣਾਂ ਕਰਾਉਣ ਦਾ ਐਲਾਨ ਕੀਤਾ ਸੀ। ਲੀ ਦੀ ਪੀ.ਏ.ਪੀ. 1950 ਦੇ ਬਾਅਦ ਤੋਂ ਹਰ ਚੋਣ ਜਿੱਤੀ ਹੈ। ਸੱਤਾਧਾਰੀ ਪੀ.ਏ.ਪੀ. ਇੱਕਮਾਤਰ ਪਾਰਟੀ ਹੈ ਜਿਸ ਨੇ ਸਾਰੀਆਂ 93 ਸੀਟਾਂ ‘ਤੇ ਉਮੀਦਵਾਰ ਉਤਾਰੇ। ਸਤੰਬਰ 2015 ਦੀਆਂ ਆਖ਼ਰੀ ਚੋਣਾਂ ਵਿਚ ਪੀ.ਏ.ਪੀ. ਨੇ 89 ਸੀਟਾਂ ‘ਤੇ ਚੋਣ ਲੜੀ ਅਤੇ ਉਨ੍ਹਾਂ ਵਿਚੋਂ 83 ‘ਤੇ ਜਿੱਤ ਦਰਜ ਕੀਤੀ। ਦੇਸ਼ ਦੇ ਤੀਜੇ ਪ੍ਰਧਾਨ ਮੰਤਰੀ ਲੀ ਨੇ 2004 ਦੇ ਬਾਅਦ ਤੋਂ ਸਰਕਾਰ ਦੀ ਅਗਵਾਈ ਕੀਤੀ ਹੈ। ਉਨ੍ਹਾਂ ਦੇ ਪਿਤਾ ਲੀ ਕੁਆਨ ਯੇਵ ਸਿੰਗਾਪੁਰ ਦੇ ਪਹਿਲੇ ਪ੍ਰਧਾਨ ਮੰਤਰੀ ਸਨ।

LEAVE A REPLY

Please enter your comment!
Please enter your name here