ਸਿੰਗਾਪੁਰ ਵਿਚ ਇਕ ਉਦਯੋਗਿਕ ਸਥਲ ‘ਤੇ 39 ਸਾਲਾ ਇਕ ਭਾਰਤੀ ਨਾਗਰਿਕ ‘ਤੇ ਸਟੀਲ ਦਾ ਬੀਮ ਡਿੱਗ ਜਾਣ ਕਾਰਨ ਉਸ ਦੀ ਮੌਤ ਹੋ ਗਈ। ਬੁੱਧਵਾਰ ਨੂੰ ਮੀਡੀਆ ਨੇ ਇਹ ਖਬਰ ਪ੍ਰਕਾਸ਼ਿਤ ਕੀਤੀ।’ਟੁਡੇ’ ਅਖ਼ਬਾਰ ਦੀ ਖਬਰ ਦੇ ਮੁਤਾਬਕ, ਪੁਲਸ ਨੇ ਕਿਹਾ ਕਿ ਐਤਵਾਰ ਨੂੰ ਉਹਨਾਂ ਨੂੰ 40 ਟੌਸ ਵੈਸਟ ਰੋਡ ਦੇ ਇਕ ਉਦਯੋਗਿਕ ਸਥਲ ‘ਤੇ ਘਟਨਾ ਵਾਪਰਨ ਦੀ ਸੂਚਨਾ ਮਿਲੀ। ਅਖ਼ਬਾਰ ਨੇ ਕਿਹਾ ਕਿ ਭਾਰਤੀ ਨਾਗਰਿਕ ਦੀ ਪਛਾਣ ਨਹੀਂ ਹੋਈ ਹੈ। ਉਹ ਇਕ ਲਾਰੀ ‘ਤੇ ਸਟੀਲ ਬੀਮ ਰੱਖ ਕੇ ਉਹਨਾਂ ਨੂੰ ਵਿਵਸਥਿਤ ਕਰ ਰਿਹਾ ਸੀ। ਉਸੇ ਦੌਰਾਨ ਇਕ ਬੀਮ ਉਸ ‘ਤੇ ਡਿੱਗ ਗਿਆ। ਅਖ਼ਬਾਰ ਨੇ ਪੁਲਸ ਦੇ ਹਵਾਲੇ ਨਾਲ ਖਬਰ ਦਿੱਤੀ,”ਵਿਅਕਤੀ ਬੇਹੋਸ਼ ਪਿਆ ਮਿਲਿਆ ਅਤੇ ਇਕ ਪੈਰਾ ਮੈਡੀਕਲ ਕਰਮੀ ਨੇ ਉਸ ਨੂੰ ਘਟਨਾਸਥਲ ‘ਤੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ।” ਇਸ ਮਾਮਲੇ ਵਿਚ ਪੁਲਸ ਦੀ ਜਾਂਚ ਜਾਰੀ ਹੈ।