- ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਸ਼ੁਕਰਵਾਰ ਨੂੰ ਟੀਕਾਕਰਣ ’ਤੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ (ਐੱਨਟੀਏਜੀਆਈ) ਦੀਆਂ ਸਿਫਾਰਸ਼ਾਂ ਤੋਂ ਬਾਅਦ ਗਰਭਵਤੀ ਔਰਤਾਂ ਲਈ CoWin ਪੋਰਟਲ ਖੋਲ੍ਹਿਆ। ਗਰਭਵਤੀ ਔਰਤਾਂ ਹੁਣ ਸਰਕਾਰ ਦੇ CoWin ਪੋਰਟਲ ਦੇ ਜਰੀਏ ਵੈਕਸੀਨ ਨਿਯੁਕਤੀ ਲਈ ਆਪਣਾ ਰਜਿਸਟਰੇਸ਼ਨ ਕਰਾ ਸਕਦੀ ਹੈ। ਉਹ ਨੇੜਲੇ ਕੋਵਿਡ-19 ਟੀਕਾਕਰਣ ਕੇਂਦਰ ਵਿਚ ਵਾਕ-ਇਨ ਦੇ ਲਈ ਵੀ ਯੋਗ ਹੈ। ਸਿਹਤ ਮੰਤਰਾਲੇ ਨੇ ਕੋਵਿਡ-19 ਖ਼ਿਲਾਫ਼ ਗਰਭਵਤੀ ਔਰਤਾਂ ਦੇ ਟੀਕਾਕਰਣ ਨੂੰ ਮਨਜ਼ੂਰੀ ਦਿੱਤੀ ਹੈ। ਇਸ ਤੋਂ ਪਹਿਲਾਂ ਸਿਹਤ ਮੰਤਰਾਲੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ ਮੁਤਾਬਕ, ਕੋਵਿਡ-19 ਵੈਕਸੀਨ ਗਰਭਵੱਤੀ ਔਰਤਾਂ ਲਈ ਸੁਰੱਖਿਅਤ ਦੱਸੀ ਗਈ ਸੀ।