ਸਿਵਸ ਕੱਪ ਚੈਂਪੀਅਨ ਨੂੰ ਨਹੀਂ ਮਿਲੇਗੀ ਯੂਰੋਪਾ ਲੀਗ ’ਚ ਜਗ੍ਹਾ

0
312

ਸਿਵਸ ਸਾਕਰ ਸੰਘ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੋਰੋਨਾ ਵਾਇਰਸ ਮਹਾਮਾਰੀ ਨਾਲ ਹੋਏ ਰੁਝੇਵੇਂ ਭਰੇ ਪ੍ਰੋਗਰਾਮ ਦੇ ਕਾਰਣ ਸਵਿਸ ਕੱਪ ਦੇ ਜੇਤੂ ਨੂੰ ਯੂਰੋਪਾ ਲੀਗ ਵਿਚ ਰਿਵਾਇਤ ਐਂਟਰੀ ਨਹੀਂ ਮਿਲੇਗੀ। ਯੂਏਫਾ ਨੇ ਚੈਂਪੀਅਨਸ ਲੀਗ ਤੇ ਯੂਰਪਾ ਲੀਗ ਲਈ 3 ਅਗਸਤ ਤਕ ਦੀ ਮਿਆਦ ਤੈਅ ਕੀਤੀ ਹੈ। ਸਵਿਸ ਕੱਪ ਨੂੰ ਕੁਆਰਟਰ ਫਾਈਨਲ ਗੇੜ ਵਿਚ ਰੋਕ ਦਿੱਤਾ ਗਿਆ ਸੀ ਤੇ ਇਸ ਤਾਰੀਕ ਤਕ ਇਸਦੇ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ ਹੈ। ਸੰਘ ਨੇ ਕਿਹਾ ਕਿ ਉਸ ਨੇ ਯੂਏਫਾ ਨੂੰ ਆਖਰੀ ਮਿਤੀ ਨੂੰ ਵਧਾਉਣ ਦੀ ਕਈ ਵਾਰ ਮੰਗ ਕੀਤੀ ਪਰ ਉਸ ਨੂੰ ਰੱਦ ਕਰ ਦਿੱਤਾ ਗਿਆ । ਇਸ ਪ੍ਰਤੀਯੋਗਿਤਾ ਦੇ ਜੇਤੂ ਨੂੰ ਯੂਰੋਪਾ ਲੀਗ ਦੇ ਤੀਜੇ ਕੁਆਲੀਫਾਇੰਗ ਦੌਰ ਵਿਚ ਜਗ੍ਹਾ ਮਿਲਦੀ ਹੈ। ਯੂਰੋਪਾ ਲੀਗ ਦੀ ਸ਼ੁਰੂਆਤ 5 ਅਗਸਤ ਤੋਂ ਹੋਵੇਗੀ ਤੇ ਟੂਰਨਾਮੈਂਟ 21 ਅਗਸਤ ਤਕ ਚੱਲੇਗਾ।

LEAVE A REPLY

Please enter your comment!
Please enter your name here